ਡਾ. ਕੁਲਦੀਪ ਸਿੰਘ ਚੂੜਲ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ‘ਚ ਨਿੱਤਰੇ
ਮੂਨਕ 3 ਫ਼ਰਵਰੀ (ਨਰੇਸ ਤਨੇਜਾ)
ਵਿਧਾਨ ਸਭਾ ਹਲਕਾ ਲਹਿਰਾ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਕਾਂਗਰਸੀ ਆਗੂ ਡਾ. ਕੁਲਦੀਪ ਸਿੰਘ ਚੂੜਲ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ‘ਚ ਚੱਲਣ ਦਾ ਐਲਾਨ ਕੀਤਾ। ਸ੍ਰ. ਢੀਂਡਸਾ ਨੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਸਮੱਰਥਨ ਹਾਸਲ ਕੀਤਾ।
ਜਿਕਰਯੋਗ ਹੈ ਕਿ ਡਾ. ਕੁਲਦੀਪ ਸਿੰਘ ਚੂੜਲ
ਪ੍ਰਧਾਨ ਯੂਥ ਕਲੱਬ ਆਰਗੇਨਾਈਜੇਸ਼ਨ ਮੂਨਕ, ਕੋਆਡੀਨੇਟਰ ਜ਼ਿਲ੍ਹਾ ਯੂਥ ਵਿੰਗ ਕਾਂਗਰਸ ਸੰਗਰੂਰ, ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਸੰਗਰੂਰ ਵਜੋਂ ਤਾਇਨਾਤ ਰਹੇ ਹਨ ਅਤੇ ਹੁਣ ਸ਼ਿਕਾਇਤ ਨਿਵਾਰਨ ਕਮੇਟੀ ਪੰਜਾਬ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਕਰੀਬੀ ਸਾਥੀ ਹਨ।
ਇਸ ਮੌਕੇ ਅਮਨਵੀਰ ਸਿੰਘ ਚੈਰੀ, ਗੁਰਜੰਟ ਸਿੰਘ ਸਿੱਧੂ ਸਾਬਕਾ ਸਰਪੰਚ, ਮਨਿੰਦਰ ਸਿੰਘ ਲਖਮੀਰਵਾਲਾ, ਲੱਕੀ ਧਾਲੀਵਾਲ, ਸਾਬਕਾ ਸਰਪੰਚ ਅਮਰੀਕ ਸਿੰਘ, ਭਿੰਦੂ ਬੱਲਰਾ , ਪ੍ਰਿਤਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਅਜਾਇਬ ਸਿੰਘ, ਮੇਘ ਸਿੰਘ, ਮੇਵਾ ਸਿੰਘ, ਕਾਕਾ ਸਿੰਘ, ਰਾਮਫਲ਼ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।