‘
ਮੂਨਕ, 3 ਫਰਵਰੀ (ਨਰੇਸ ਤਨੇਜਾ ) – ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਰ ਬਰਿੰਦਰ ਗੋਇਲ ਐਡਵੋਕੇਟ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਿਲਆ ਜਦੋਂ ਮੂਨਕ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਸੈਂਕੜੇ ਵਿਅਕਤੀਆਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਵਿਚ ਸ਼ਾਮਲ ਹੋਏ ਵਿਅਕਤੀਆਂ ਨੂੰ ਸਿਰੋਪਾਓ ਦੇਣ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਹਲਕੇ ਉੱਪਰ ਲੱਗਿਆ ਪਛੜੇਪਣ ਦਾ ਦਾਗ ਮਿਟਾ ਕੇ ਹੀ ਦਮ ਲਵਾਂਗਾ।ਲਹਿਰਾਗਾਗਾ ਹਲਕੇ ਵਿਚ ਪਿਛਲੇ 35 ਸਾਲ ਤੋਂ ਭੱਠਲ ਅਤੇ ਢੀਂਡਸਾ ਪਰਿਵਾਰ ਮਿਲਕੇ ਚੋਣਾਂ ਲੜਦੇ ਰਹੇ ਹਨ ਜਿਨ੍ਹਾਂ ਦੀ ਬਦੌਲਤ ਹੀ ਹਲਕਾ ਲਹਿਰਾਗਾਗਾ ਦਾ ਵਿਕਾਸ ਨਹੀਂ ਹੋਇਆ ਸਗੋਂ ਇਲਾਕਾ ਬੁਰੀ ਤਰ੍ਹਾਂ ਪੱਛੜ ਗਿਆ ਹੈ।ਸ੍ਰੀ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਾਂਗਰਸ ਅਤੇ ਅਕਾਲੀਆਂ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ, ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਸਿਆਸਤਦਾਨਾਂ ਦਾ ਵੱਡਾ ਹੱਥ ਰਿਹਾ ਹੈ ਜਿਸ ਨੂੰ ਆਪ ਦੀ ਸਰਕਾਰ ਆਉਣ ’ਤੇ ਨੱਥ ਪਾਈ ਜਾਵੇਗੀ।ਇਸ ਮੌਕੇ ਕੁਲਜਿੰਦਰ ਸਿੰਘ ਢੀਂਡਸਾ, ਮੇਘ ਰਾਜ, ਦੀਪਕ ਜੈਨ, ਅਰੁਣ ਜ਼ਿੰਦਲ ਮੂਨਕ, ਡਾ. ਸੀਸਪਾਲ ਆਨੰਦ, ਤਰਸੇਮ ਰਾਓ ਮੂਨਕ ਮੌਜੂਦ ਸਨ।
ਫੋਟੋ
ਵੱਖ-ਵੱਖ ਪਿੰਡਾਂ ਅੰਦਰ ਚੋਣ ਪ੍ਰਚਾਰ ਕਰਦੇ ਹੋਏ ਬਰਿੰਦਰ ਗੋਇਲ ਐਡਵੋਕੇਟ।