ਡੇਰਾ ਬਾਬਾ ਨਾਨਕ- (ਵਿਨੋਦ ਸੋਨੀ)-
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਖਾਸਾਵਾਲੀ ਵਿਖੇ ਕ੍ਰਿਸਚਨ ਆਗੂ ਸੈਮੂਅਲ ਮਸੀਹ , ਪਾਸਟਰ ਸਰਫ ਰਾਜ ,ਬਿੱਟੂ ਮਸੀਹ, ਸਾਬੀ ਮਸੀਹ ਤੇ ਸਰਪੰਚ ਗੁਰਮੀਤ ਸਿੰਘ ਖਾਸਾਵਾਲੀ ਵੱਲੋ ਸਾਝੇ ਤੋਰ ਤੇ ਕਰਵਾਈ ਗਈ ਅਕਾਲੀ ਦਲ ਦੀ ਭਰਵੀ ਮੀਟਿੰਗ ਦੋਰਾਨ ਪਿੰਡ ਦੇ ਕੱਟੜ ਕਾਗਰਸੀ ਪਰਿਵਾਰਾ ਨੇ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ । ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਨੇ ਤੱਕੜੀ ਨਿਸ਼ਾਨ ਵਾਲੇ ਸਿਰਪਾਓ ਦੇ ਕੇ ਜੀ ਆਇਆ ਆਖਿਆ । ਇਸ ਮੋਕੇ ਮੀਟਿੰਗ ਨੂੰ ਸਬੋਧਨ ਕਰਦਿਆ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ‘ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਤੇ ਉਨ੍ਹਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਉਨਾ ਕਿਹਾ ਕਿ ਜਦੋ ਵੀ ਪੰਜਾਬ ਵਿੱਚ ਸ਼ੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ ਤਾ ਕ੍ਰਿਸਚਨ ਭਾਈਚਾਰੇ ਨੂੰ ਉਸ ਵਿੱਚ ਨੁਮਾਇਦਗੀਆ ਦਿੱਤੀਆ ਗਈਆ ਤੇ ਹਰੇਕ ਤਰਾ ਦੀਆ ਸਹੂਲਤਾ ਵੀ ਦਿੱਤੀਆ ਗਈਆ ।ਉਨਾ ਕਿਹਾ ਕਿ ਸਮਾ ਆਉਣ ਇਸ ਨੂੰ ਜਾਰੀ ਰੱਖਿਆ ਜਾਵੇਗਾ ।ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰਿੰਸੀਪਲ ਬਲਦੇਵ ਸਿੰਘ , ਬਚਨ ਸਿੰਘ ,ਕ੍ਰਿਪਾਲ ਸਿੰਘ ,ਨਰਿੰਜਨ ਸਿੰਘ , ਸੁਖਦੇਵ ਸਿੰਘ ,ਗੁਰਦੇਵ ਸਿੰਘ ,ਅਰਜੁਨ ਸਿੰਘ ਰੰਧਾਵਾ , ਅਵਤਾਰ ਸਿੰਘ , ਭੁਪਿੰਦਰ ਸਿੰਘ ਰੰਧਾਵਾ , ਰਸ਼ਪਾਲ ਸਿੰਘ , ਸੁਲੱਖਣ ਸਿੰਘ , ਜਗੀਰ ਸਿੰਘ , ਸ਼ਾਮੂ ਮਸੀਹ , ਜਗਤਾਰ ਮਸੀਹ ਜੱਗਾ, ਲਖਵਿੰਦਰ ਸਿੰਘ ,ਸੁਖਦੇਵ ਸਿੰਘ ਫੋਜੀ , ਆਦਿ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਨਾ ਨੂੰ ਜਤਾਉਣਗੇ। ਇਸ ਮੌਕੇ ਪੰਚਾਇਤ ਮੈਬਰ ਹੈਪੀ ਮਸੀਹ ,ਸਰਪੰਚ ਗੁਰਮੀਤ ਸਿੰਘ ,ਬਾਬਾ ਹਰਭਜਨ ਸਿੰਘ ਬੇਦੀ , ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ,ਅਸ਼ੋਕ ਕੁਮਾਰ ,ਨਰਿੰਦਰ ਸਿੰਘ ਭਿੰਡਰ , ਬੱਬਲੀ ਪੱਡਾ ,ਸੱਜਣ ਸਿੰਘ ਖਲੀਲਪੁਰ ,ਪਰਮਿੰਦਰ ਸਿੰਘ ਬੇਦੀ,ਕੋਸਲਰ ਧਰਮਪਾਲ ਸਿੰਘ ਮੱਤਰੀ , ਸੁਧੀਰ ਬੇਦੀ , ਹਰਪ੍ਰੀਤ ਹੈਪੀ , ਰਜਤ ਮਰਵਾਹਾ , ਨਿਰਮਲ ਸਿੰਘ , ਅਨੂਪ ਸਿੰਘ ,ਕਰਮਜੀਤ ਸਿੰਘ ਮਨੀ ਬਾਜਵਾ ,ਸਰਵਨ ਮਸੀਹ ,ਰਿੰਕੂ ਮਸੀਹ ,ਰਾਣਾ ਪੱਖੋਕੇ ,ਲਿਆਕਤ ਮਸੀਹ , ਹਰਸਿਮਰਤ ਸਿੰਘ ਵੇਰੋਕੇ ,ਰਣਬੀਰ ਸਿੰਘ ,ਆਦਿ ਹਾਜ਼ਰ ਸਨ ।