ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਲਈ ਪਾਓ ਵੋਟ – ਕੁਲਾਰ/ਬਲਾਲੋਂ
ਫਗਵਾੜਾ 7 ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਮੁਹੱਲਾ ਕੌਲਸਰ, ਹਦੀਆਬਾਦ, ਨੰਗਲ ਕਲੋਨੀ ਤੇ ਆਨੰਦ ਵਿਹਾਰ ਨਗਰ ਵਿਖੇ ਭਰਵੀਂਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਲਕਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜੱਥੇਦਾਰ ਸਰਵਨ ਸਿੰਘ ਕੁਲਾਰ, ਬਸਪਾ ਦੇ ਸੂਬਾ ਜਨਰਲ ਸਕੱਤਰ ਮਾ. ਹਰਭਜਨ ਸਿੰਘ ਬਲਾਲੋਂ ਅਤੇ ਰਮੇਸ਼ ਕੌਲ ਨੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ 20 ਫਰਵਰੀ ਨੂੰ ਹੋਣ ਵਾਲੀਆਂ ਫਗਵਾੜਾ ਵਿਧਾਨ ਸਭਾ ਚੋਣਾਂ ਵਿੱਚ ‘ਹਾਥੀ’ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਲਈ ਵੋਟਾਂ ਪਾਈਆਂ ਜਾਣ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ-ਅਕਾਲੀ ਸਰਕਾਰ ਬਣਨ ਤੇ ਪੰਜਾਬ ਵਿਚ ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇਗਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਉਹਨਾਂ ਇਕ ਲੱਖ ਸਰਕਾਰੀ ਨੌਕਰੀਆਂ ਅਤੇ 10 ਲੱਖ ਪ੍ਰਾਈਵੇਟ ਰੁਜਗਾਰ ਦੇਣ ਦੀ ਗੱਲ ਵੀ ਕਹੀ।
ਪੇ-ਕਮੀਸ਼ਨ ਦੀਆਂ ਖਾਮੀਆਂ ਦੂਰ ਕਰਨ, ਕਾਰਪੋਰੇਸ਼ਨਾਂ ਦੇ ਦਰਜਾ ਚਾਰ ਮੁਲਾਜਮਾ ਨੂੰ ਪੱਕਾ ਕਰਨ ਅਤੇ ਫਗਵਾੜਾ ਹਲਕੇ ਵਿਚ ਵਿਕਾਸ ਦੀ ਹਨ੍ਹੇਰੀ ਲਿਆਉਣ ਦਾ ਵਾਅਦਾ ਵੀ ਜਸਵੀਰ ਸਿੰਘ ਗੜ੍ਹੀ ਵਲੋਂ ਕੀਤਾ ਗਿਆ। ਜਥੇਦਾਰ ਸਰਵਣ ਸਿੰਘ ਕੁਲਾਰ ਅਤੇ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਗਵਾੜਾ ਦੇ ਸੂਝਵਾਨ ਵੋਟਰ ਗਠਜੋੜ ਦੇ ਹੱਕ ਵਿਚ ਵੋਟਾਂ ਪਾ ਕੇ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਾਂਝੀ ਸਰਕਾਰ ਬਨਾਉਣ ਦਾ ਰਸਤਾ ਤਿਆਰ ਕਰਨ ਤਾਂ ਜੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਨੂੰ ਦੁਬਾਰਾ ਵਿਕਾਸ ਦੇ ਰਾਹੇ ਪਾਇਆ ਜਾ ਸਕੇ। ਵੋਟਰਾਂ ਨੇ ਭਰੋਸਾ ਦਿੱਤਾ ਕਿ ਇਸ ਵਾਰ ਉਹ ਬਸਪਾ-ਅਕਾਲੀ ਗਠਜੋੜ ਨੂੰ ਆਪਣਾ ਕੀਮਤੀ ਵੋਟ ਪਾ ਕੇ ਜਸਵੀਰ ਸਿੰਘ ਗੜ੍ਹੀ ਨੂੰ ਫਗਵਾੜਾ ਹਲਕੇ ਤੋਂ ਭਾਰੀ ਵੋਟਾਂ ਨਾਲ ਜਿਤਾਉਣਗੇ।
ਇਸ ਮੌਕੇ ਬਸਪਾ ਦੇ ਜਿਲ੍ਹਾ ਉਪ ਪ੍ਰਧਾਨ ਤੇ ਇੰਚਾਰਜ ਸਟੂਡੈਂਟ ਵਿੰਗ ਇੰਜੀਨੀਅਰ ਪ੍ਰਦੀਪ ਮੱਲ, ਚਿਰੰਜੀ ਲਾਲ ਕਾਲਾ, ਲੇਖਰਾਜ ਜਮਾਲਪੁਰ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਠੇਕੇਦਾਰ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਭੁੰਗਰਨੀ, ਪਰਮਿੰਦਰ ਬੋਧ, ਦਵਿੰਦਰ ਸਿੰਘ, ਬਲਵੰਤ ਸਿੰਘ, ਲਖਵਿੰਦਰ ਸਿੰਘ, ਪ੍ਰਦੀਪ ਸਿੰਘ, ਬਚਿੱਤਰ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਬਸਪਾ ਆਗੂ ਮਹਿੰਦਰ ਸਿੰਘ, ਯਸ਼, ਸੰਦੀਪ ਕੌਲਸਰ, ਬੰਟੀ, ਮਨਜੀਤ ਕੌਲਸਰ, ਹੈਰੀ, ਸੁੱਚਾ ਕੌਲਸਰ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਅਵਤਾਰ ਕਜਲਾ, ਹੈੱਪੀ ਕੌਲ, ਯਸ਼ਪਾਲ ਸਾਈਪ੍ਰਸ, ਹਰਦੀਪ ਕੁਮਾਰ, ਹੈਰੀ ਕੌਲ, ਕਰਨ ਝੱਲੀ, ਭਾਰਤ ਭੂਸ਼ਨ, ਗਣੇਸ਼ ਕੁਮਾਰ, ਅਮਰਜੀਤ ਕੌਲ, ਸੁਖਦੇਵ ਸਿੰਘ, ਸ਼ਿੰਗਾਰਾ ਸਿੰਘ, ਨਰੇਸ਼ ਕੈਲੇ, ਦਲਜੀਤ ਜੀਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ-ਅਕਾਲੀ ਗਠਜੋੜ ਦੇ ਵਰਕਰ ਤੇ ਸਮਰਥਕ ਹਾਜਰ ਸਨ।
ਤਸਵੀਰ ਸਮੇਤ।