ਆਦਮਪੁਰ, 07 ਫਰਵਰੀ (ਰਣਜੀਤ ਸਿੰਘ ਬੈਂਸ)- ਕੇਜਰੀਵਾਲ ਦੀਆਂ ਝੂਠੀਆ ਗਰੰਟੀਆਂ ਨੂੰ ਨਕਾਰਦੇ
ਹੋਏ ਪੰਜਾਬ ਦੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣਗੇ ’ਤੇ ਆਪ
ਪਾਰਟੀ ਨੂੰ ਮੂੰਹ ਨਹੀ ਲਗਾਉਣਗੇ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ – ਬਸਪਾ ਉਮੀਦਵਾਰ ਪਵਨ
ਕੁਮਾਰ ਟੀਨੂੰ ਨੇ ਕਹੇ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਆਰ,ਐਸ,ਐਸ ਦਾ ਬੰਦਾ ਹੈ ਅਤੇ ਦਲਿਤ
ਨੀਤੀਆਂ ਦਾ ਵਿਰੋਧੀ ਹੈ ਤੇ ਪੰਜਾਬ ਵਿੱਚ ਰਿਜ਼ਰਵੇਸ਼ਨ ਖ਼ਤਮ ਕਰਨ ਦੀਆਂ ਨੀਤੀਆਂ ਬਣਾ ਰਿਹਾ ਹੈ।
ਉਨ੍ਹਾਂ ਕਿਹਾ ਹੁਣ ਅਕਾਲੀ ਬਸਪਾ ਗੱਠਜੋੜ, ਸਾਹਿਬ ਕਾਂਸੀ ਰਾਮ ਦੇ ਸੁਪਨਿਆਂ ਨੂੰ ਪੂਰਾ ਕਰਕੇ ਪੰਜਾਬ
ਵਿੱਚ ਗੱਠਜੋੜ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ।