ਆਦਮਪੁਰ,07 ਫਰਵਰੀ (ਰਣਜੀਤ ਸਿੰਘ ਬੈਂਸ)-ਅਕਾਲੀ – ਬਸਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਪਿੰਡ
ਸਿਕੰਦਰਪੁਰ ਵਿਖੇ ਕੀਤੀ ਭਰਵੀਂ ਮੀਟਿੰਗ ਦੌਰਾਨ ਕਈ ਟਕਸਾਲੀ ਪਰਿਵਾਰ ਕਾਂਗਰਸ ਛੱਡ ਅਕਾਲੀ
ਦਲ ਵਿੱਚ ਸ਼ਾਮਿਲ ਹੋਏ। ਮੀਟਿੰਗ ਦੌਰਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਪੰਜਾਬ ’ਚ ਕਾਂਗਰਸ
ਸਰਕਾਰ ਵੱਲੋਂ ਕੀਤੇ ਘਰ- ਘਰ ਨੌਕਰੀ, ਪੈਨਸ਼ਨ ਸਕੀਮਾਂ,ਬੇਰੁਜਗਾਰੀ ਭੱਤੇ ਦੇਣ ਦੇ ਸਾਰੇ ਵਾਅਦੇ
ਝੂਠੇ ਸਾਬਤ ਹੋਏ। ਜਿਸ ਕਰਕੇ ਲੋਕ ਅੱਜ ਦੁਵਾਰਾ ਅਕਾਲੀ ਦਲ – ਬਸਪਾ ਦੀ ਸਰਕਾਰ
ਲਿਆਂਉਣ ਲਈ ਉਤਾਵਲੇ ਹਨ ਅਤੇ ਆਉਣ ਵਾਲੀ ਸਰਕਾਰ ਅਕਾਲੀ ਬਸਪਾ ਦੀ ਹੋਵੇਗੀ । ਉਮੀਦਵਾਰ ਪਵਨ
ਟੀਨੂੰ ਵੱਲੋਂ ਸ਼ਾਮਿਲ ਹੋਏ ਵਿਆਕਤੀਆਂ ਨੂੰ ਪਾਰਟੀ ਦਾ ਸਿਰੋਪਾਓ ਪਾਕੇ ਸਨਮਾਨ ਕੀਤਾ। ਇਸ ਮੌਕੇ
ਰੇਵਲ ਸਿੰਘ ਸਾਬਕਾ ਸਰਪੰਚ, ਸੰਨੀ ਢਿੱਲੋਂ, ਗੁਰਿੰਦਰ ਸਿੰਘ ਗਿੰਦਾ, ਸੁਰਿੰਦਰ ਸਿੰਘ ਚਾਹਲ,
ਹਰਨਾਮ ਸਿੰਘ ਅਲਾਵਲਪੁਰ, ਮਲਕੀਤ ਸਿੰਘ ਦੌਲਪੁਰ, ਗੁਰਦਿਆਲ ਸਿੰਘ ਨਿੱਝਰ, ਹਰਜੋਤ ਸਿੰਘ,
ਹਰਜੋਤ ਸਿੰਘ, ਪ੍ਰਭਜੋਤ ਸਿੰਘ, ਕੁਲਜੀਤ ਸਿੰਘ,ਅਮਨਦੀਪ ਸਿੰਘ,ਸਤਨਾਮ ਸਿੰਘ, ਬਲਿੰਦਰ ਸਿੰਘ ਸਮੇਤ ਅਕਾਲੀ – ਬਸਪਾ ਵਰਕਰ ਹਾਜਰ ਸਨ।