ਮੂਨਕ( ਤਨੇਜਾ ਪਰਕਾਸ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵਲੋਂ ਪੰਜਾਬ ਸਰਕਾਰ ਵਲੋਂ ਕੀਤੇ ਗਏ ਜਬਰੀ ਸਕੂਲ ਬੰਦ ਦੇ ਵਿਰੋਧ ਵਿਚ ਰੋਸ ਪ੍ਰਗਟ ਕਰਦਿਆਂ ਐੱਸ ਡੀ ਐਮ ਦਫਤਰ ਮੂਣਕ ਅੱਗੇ ਧਰਨਾ ਦਿੱਤਾ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਜਨਰਲ ਸਕੱਤਰ ਰਿੰਕੂ ਮੂਣਕ ਅਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਬੱਲਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਦਾ ਡਰ ਦਿਖਾ ਕੇ ਸਾਡੇ ਬੱਚਿਆ ਦਾ ਭਵਿੱਖ ਸਕੂਲ ਬੰਦ ਕਰਕੇ ਤਬਾਹ ਕੀਤਾ ਜਾ ਰਿਹਾ ਹੈ। ਜੋ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਸਰਕਾਰ ਤੋਂ ਰੋਜ਼ਗਾਰ ਨਾ ਮੰਗ ਸਕਣ ਅਤੇ ਜਾਗਰੂਕ ਹੋ ਕੇ ਸਰਕਾਰਾਂ ਤੋਂ ਆਪਣੇ ਹੱਕ ਨਾ ਮੰਗਣ ਦੁਜੇ ਪਾਸੇ ਇਹਨਾਂ ਦੀਆਂ ਸਿਆਸੀ ਪਾਰਟੀਆਂ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੇ ਹਨ। ਉਹਨਾਂ ਉਪਰ ਕੋਈ ਪਾਬੰਦੀਆਂ ਨਹੀਂ ਲਗਾਇਆ ਜਾਂਦੀਆਂ। ਇਹ ਸਰਕਾਰਾਂ ਨਵੀਂ ਸਿਖਿਆ ਨੀਤੀ 2020 ਤਹਿਤ ਕਾਰਪੋਰੇਟਾਂ ਨੂੰ ਵੱਡੇ ਵੱਡੇ ਮੁਨਾਫੇ ਪਹੁੰਚਾਉਣਾ ਚਾਹੁੰਦੀਆਂ ਹਨ। ਸਾਡੇ ਬੱਚਿਆ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਬਿਮਾਰ ਕੀਤਾ ਜਾ ਰਿਹਾ ਹੈ। ਇਸ ਲਈ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸੰਘਰਸ਼ ਕਰਦੇ ਲੋਕਾਂ ਵਲੋਂ ਮੰਗ ਕਰਦੇ ਹਾਂ ਕਿ ਬੰਦ ਕੀਤੇ ਸਕੂਲ ਤੁਰੰਤ ਖੋਲੇ ਜਾਣ। ਇਸ ਮੌਕੇ ਬਲਾਕ ਆਗੂ ਦਰਸ਼ਨ ਖੋਖਰ, ਮੱਖਣ ਪਾਪੜਾ, ਰੋਸ਼ਨ ਮੂਣਕ, ਸੁਖਦੇਵ ਸ਼ਰਮਾ, ਬੱਬੂ ਚੱਠਾ ਗੋਬਿੰਦਪੁਰਾ, ਗਗਨ ਮੂਣਕ, ਕੁਲਦੀਪ ਗੁਲਾੜੀ, ਬੀਰਬਲ ਹਮੀਰਗੜ੍ਹ, ਮਿੱਠੂ ਹਾਂਡਾ, ਗੁਰਮੀਤ ਮਹਾਸਿੰਘ ਵਾਲਾ ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਜਗਸੀਰ ਸਲੇਮਗੜ੍ਹ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਆਗੂ ਗੋਪੀ ਗਿਰ ਕਲਰ ਭੈਣੀ, ਰੋਇਲ ਇੰਟਰਨੈਸ਼ਨਲ ਸਕੂਲ ਹਰੀਗੜ੍ਹ ਗੇਹਲਾ ਇਸ ਤੋਂ ਇਲਾਵਾ ਕਈ ਪਿੰਡ ਇਕਾਈਆ ਦੇ ਆਗੂ ਹਾਜ਼ਰ ਸਨ