ਮੂਣਕ, 8 ਫਰਵਰੀ (ਤਨੇਜਾ,ਪਰਕਾਸ)
ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਤਕੜਾ ਬਲ ਮਿਲਿਆ ਜਦੋਂ ਬਾਬਾ ਜਸਵੀਰ ਸਿੰਘ ਡੂਡੀਆਂ ਪ੍ਰਧਾਨ ਕੋ-ਆਪ੍ਰੇਟਿਵ ਸੁਸਾਇਟੀ ਡੂਡੀਆਂ ਅਤੇ ਮਲਕੀਤ ਸਿੰਘ ਸੈਣੀ ਸਾਬਕਾ ਐਮ.ਸੀ. ਦੀ ਪ੍ਰੇਰਨਾ ਸਦਕਾ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਸਿਮਰਨ ਸਿੰਘ ਡਾਲਰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਅਜੈਬ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਨਾਹਰ ਸਿੰਘ ਕਾਲਾ, ਭੋਲਾ ਸਿੰਘ, ਸੋਨੀ ਸਿੰਘ, ਕ੍ਰਿਸ਼ਨ ਸਿੰਘ ਪੱਪੀ, ਕਾਲਾ ਸਿੰਘ, ਲਾਲਾ ਸਿੰਘ, ਚਮਕੌਰ ਸਿੰਘ, ਪਾਲ ਸਿੰਘ, ਸਤਗੁਰ ਸਿੰਘ ਸੱਤਾ, ਮਲਕੀਤ ਡੂਡੀਆਂ, ਹਾਕਮ ਸਿੰਘ, ਬਲਜੀਤ ਸਿੰਘ, ਸੋਨੀ ਸਿੰਘ, ਤਰਸੇਮ ਸਿੰਘ ਅਤੇ ਕਸ਼ਮੀਰ ਸਿੰਘ ਮੈਂਬਰ ਵੀ ਸ਼ਾਮਿਲ ਸਨ। ਗੁਰਸਿਮਰਨ ਡਾਲਰ ਤੇ ਸਾਥੀਆਂ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਨੇ ਭਾਜਪਾ ਨਾਲ ਸਾਂਝ ਪਾ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਜਿਸ ਕਾਰਨ ਲੋਕ ਪਿੰਡਾਂ ਵਿਚ ਇਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਲਹਿਰਾ ਹਲਕੇ ਤੋਂ ਭਾਈ ਲੌਂਗੋਵਾਲ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਦਾਅਵਾ ਕੀਤਾ। ਭਾਈ ਲੌਂਗੋਵਾਲ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ।
ਇਸ ਮੌਕੇ ਸਰਬਜੀਤ ਸਿੰਘ ਸਰਪੰਚ, ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ, ਗਗਨਦੀਪ ਸਿੰਘ ਮੂਣਕ, ਜਰਨੈਲ ਸਿੰਘ ਲੇਹਲ ਕਲਾਂ, ਜਗਸੀਰ ਸਿੰਘ ਕੋਟੜਾ ਸਾਬਕਾ ਚੇਅਰਮੈਨ, ਪਲਵਿੰਦਰ ਸਿੰਘ, ਤਰਸੇਮ ਸਾਬਕਾ ਐਮ.ਸੀ., ਪਰਮਜੀਤ ਸਿੰਘ ਪੰਮਾ ਅਤੇ ਬਲਕਾਰ ਸਿੰਘ ਆਦਿ ਵੀ ਹਾਜ਼ਰ ਸਨ।