ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੂੰ ਹਲਕੇ ਦੇ ਲੋਕਾਂ ਵੱਲੋਂ ਲਗਾਤਾਰ ਭਰਵਾਂ ਹੁੰਗਾਰਾ ਮਿਲਣਾ ਜਾਰੀ ਹੈ। ਇਸੇ ਤਹਿਤ ਉਨ੍ਹਾਂ ਨੂੰ ਮੂਨਕ ਸ਼ਹਿਰ ਵਿਖੇ ਲੋਕਾਂ ਨੇ ਸਤਿਕਾਰ ਵਜੋਂ ਲੱਡੂਆਂ ਨਾਲ ਤੋਲ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਿਛਲੀ ਸ਼ਾਨਦਾਰ ਕਾਰਗੁਜਾਰੀ ਸਦਕਾ ਇਸ ਵਾਰ ਵੀ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ।ਭਰਵੇਂ ਇਕੱਠ ਨੂੰ ਸੰੋਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਲੋਕਾਂ ਦੇ ਭਲੇ ਅਤੇ ਹਰ ਤ੍ਰਾਸਦੀ ਸਮੇਂ ਹਲਕੇ ਦੇ ਲੋਕਾਂ ਨਾਲ ਖੜ੍ਹਿਆ ਹਾਂ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਵੇਲੇ ਸਾਡੇ ਸਾਰੇ ਪਰਿਵਾਰ ਨੇ ਇੱਥੇ ਰਹਿ ਕੇ ਪ੍ਰਭਾਵੀ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ। ਸ੍ਰ. ਢੀਂਡਸਾ ਨੇ ਦੱਸਿਆ ਕਿ ਲਾਕਡਾਊਨਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਣ ਕਰਕੇ ਬਹੁਪੱਖੀ ਸੰਕਟ ਬਣ ਗਿਆ ਸੀ। ਕਰੋਨਾ ਦੇ ਸੰਕਟ ਵੇਲੇ ਸਿਆਸੀ ਲੋਕਾਂ ਦੇ ਕਿਰਦਾਰ ਵੀ ਉੱਭਰ ਕੇ ਸਾਹਮਣੇ ਆਏ, ਜਿਸ ਨੂੰ ਹਲਕੇ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਲੋਕਾਂ ਨੂੰ ਖਾਣ-ਪੀਣ ਅਤੇ ਮੁੱਢਲੀਆਂ ਜਰੂਰਤਾਂ ਦੀ ਚਿੰਤਾ ਸਤਾਉਣ ਲੱਗੀ ਸੀ। ਇਸ ਮੌਕੇ ਸਾਡੇ ਪਰਿਵਾਰ ਨੇ ਲੋਕ ਹਿੱਤਾਂ ਦੀ ਆਵਾਜ ਹੀ ਬੁਲੰਦ ਨਹੀਂ ਕੀਤੀ, ਸਗੋਂ ਕਰੋਨਾ ਦੇ ਬਚਾਅ ਲਈ ਮਾਸਕ, ਸੈਨੇਟਾਈਜਰ ਅਤੇ ਵਿਟਾਮਿਨ-ਸੀ ਦੀਆਂ ਟੇਬਲੇਟ ਵੰਡਣ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਖਾਣਾ ਵੀ ਪਹੁੰਚਾਇਆ। ਉਸ ਵੇਲੇ ਹਾੜੀ ਦਾ ਸੀਜਨ ਹੋਣ ਕਰਕੇ ਕਿਸਾਨਾਂ, ਮਜਦੂਰਾਂ ਤੇ ਦੁਕਾਨਦਾਰਾਂ ਨੂੰ ਸਾਜੋ ਸਾਮਾਨ ਵੀ ਵੰਡਿਆ ਗਿਆ ਅਤੇ ਪ੍ਰਸ਼ਾਸਨ ਨੂੰ ਚੁਸਤ-ਦੁਰਸਤ ਲਈ ਮੀਡੀਆ ਰਾਹੀਂ ਹਰ ਜਿੰਮੇਵਾਰੀ ਬਾਖੂਬੀ ਨਿਭਾਈ। ਕਿਸਾਨਾਂ ਅਤੇ ਮਜਦੂਰਾਂ ਦੀਆਂ ਦਿੱਕਤਾਂ ਹੱਲ ਕਰਵਾਉਦੇ ਰਹੇ। ਸ੍ਰ. ਢੀਂਡਸਾ ਨੇ ਕਿਹਾ ਕਿ ਕਰੋਨਾ ਸੰਕਟ ਦੌਰਾਨ ਮਸਤੂਆਣਾ ਸਾਹਿਬ ਵਿਖੇ ਕਰੋਨਾ ਮਰੀਜਾਂ ਦੇ ਇਲਾਜ ਤੇ ਸੇਵਾ ਸੰਭਾਲ ਲਈ ਬਕਾਇਦਾ ਸੈਂਟਰ ਖੋਲ੍ਹਿਆ ਗਿਆ। ਜਿੱਥੇ ਇਸ ਹਲਕੇ ਦੇ ਸੈਂਕੜੇ ਮਰੀਜਾਂ ਦਾ ਇਲਾਜ ਕਰਵਾਇਆ। ਸ੍ਰ.ਸੁਖਦੇਵ ਸਿੰਘ ਢੀਂਡਸਾ ਦੇ ਕੋਟੇ ਵਿੱਚੋਂ ਜ਼ਿਲ੍ਹੇ ਅੰਦਰ 60 ਲੱਖ ਰੁਪਏ ਤੋਂ ਵੱਧ ਲਾਗਤ ਨਾਲ ਵੈਂਟੀੇਲੇਟਰਾਂ ਦਾ ਪ੍ਰਬੰਧ ਕਰਵਾਇਆ। ਸ੍ਰ. ਢੀਂਡਸਾ ਨੇ ਉਮੀਦ ਪ੍ਰਗਟ ਕੀਤੀ ਕਿ ਸਾਡੀ ਸੇਵਾ ਨੂੰ ਦੇਖਦਿਆਂ ਹਲਕੇ ਦੇ ਲੋਕ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਟੈਲੀਫੋਨ ਦਾ ਬਟਨ ਬਿਨਾਂ ਝਿਜਕ ਪੂਰੇ ਉਤਸ਼ਾਹ ਨਾਲ ਦੱਬ ਕੇ ਮੈਨੂੰ ਪਹਿਲਾਂ ਨਾਲੋ ਵੀ ਵੱਧ ਵੋਟਾਂ ਨਾਲ ਜਿਤਾਉਣਗੇ।ਇਸ ਮੌਕੇ ਕੰਵਰਜੀਤਪਾਲ ਸਿੰਘ ਸੰਧੂ, ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ,ਜੈਪਾਲ ਸੈਣੀ, ਭੀਮ ਸੈਨ ਗਰਗ, ਪ੍ਰਕਾਸ਼ ਮਲਾਣਾ, ਕਾਬਲ ਸੇਖੋਂ, ਪ੍ਰਦੀਪ ਰਾਓ, ਬੰਟੂ ਸੈਣੀ, ਸਲੀਮ ਅਲੀ ਖਾਨ, ਮੋਹਿਕ ਗਰਗ, ਕਸ਼ਿਸ਼ ਅਰੋੜਾ, ਹਨੀ ਗਿੱਲ, ਜਤਿੰਦਰ ਸ਼ਰਮਾ,ਲਕਸ਼ਮੀ ਸ਼ਰਮਾ, ਸ਼ੀਲਾ ਦੇਵੀ, ਗੁਰਵਿੰਦਰ ਕੌਰ, ਸੁਨੈਣਾ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜਰ ਸਨ।
ਫੋਟੋ ਕੈਪਸ਼ਨ- ਮੂਨਕ ਸ਼ਹਿਰ ਵਿਖੇ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੂੰ ਲੱਡੂਆਂ ਨਾਲ ਤੋਲਦੇ ਹੋਏ ਸ਼ਹਿਰ ਨਿਵਾਸੀ।