ਹਲਕੇ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਦਾ ਦਿਵਾਇਆ ਭਰੋਸਾ
ਮੂਨਕ 8 ਫਰਵਰੀ ( ਤਨੇਜਾ ਪ੍ਰਕਾਸ਼ )- ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਹਲਕੇ ਦੇ ਪਿੰਡ ਨਵਾਂਗਾਉ, ਮੰਡਵੀ. ਚਾਂਦੂ, ਅਨਦਾਨਾ, ਬੋਪੁਰ, ਚੱਠਾ ਗੋਬਿੰਦਪੁਰਾ ਅਤੇ ਖਨੌਰੀ ਖੁਰਦ ਸਮੇਤ ਵੱਖ-ਵੱਖ ਥਾੲੀਂ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਸਾਰਿਆਂ ਦਾ ਪਿਆਰ ਅਤੇ ਸਹਿਯੋਗ ਹੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਚੋਣ ਮੁਹਿੰਮ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਪਿੰਡਾਂ ਅਤੇ ਕਸਬਿਆਂ ਦੇ ਲੋਕ ਖਾਸ ਕਰਕੇ ਨੌਜਵਾਨ ਆਪ ਮੁਹਾਰੇ ਚੋਣ ਮੁਹਿੰਮ ਦੀ ਵਾਗਡੋਰ ਨੂੰ ਸੰਭਾਲ ਕੇ ਪਾਰਟੀ ਨੂੰ ਜਿੱਤ ਦੇ ਮੁਕਾਮ ਵੱਲ ਲੈ ਕੇ ਜਾ ਰਹੇ ਹਨ। ਇਸ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ।ਸ੍ਰ. ਢੀਂਡਸਾ ਨੇ ਕਿਹਾ ਕਿ ਹਲਕੇ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣਾ ਹੀ ਸਾਡਾ ਉਦੇਸ਼ ਹੈ। ਜਿੱਤ ਤੋਂ ਮਗਰੋਂ ਲੜਕੀਆਂ ਦੀ ਉੱਚ ਸਿੱਖਿਆ ਲਈ ਮਾਡਰਨ ਕਾਲਜ, ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਟੇਡੀਅਮ ਅਤੇ ਅਧੁਨਿਕ ਜਿੰਮ, ਬੇਘਰੇ ਲੋਕਾਂ ਨੂੰ ਮਕਾਉਣ ਬਣਾਉਣ ਲਈ ਗ੍ਰਾਂਟਾਂ, ਬੇਰੁਜਗਾਰੀ ਨੂੰ ਦੂਰ ਕਰਨ ਲਈ ਹਲਕੇ ਅੰਦਰ ਵੱਡੇ ਪ੍ਰੋਜੈਕਟ ਲੈ ਕੇ ਆਉਣਾ, ਰਹਿੰਦੇ ਪਿੰਡਾਂ ਵਿੱਚ ਖੇਤੀ ਲਈ ਸਿੰਚਾਈ ਦੇ ਸੁਚਾਰੂ
ਪ੍ਰਬੰਧ ਕਰਵਾਉਣਾ, ਬਿਜਲੀ ਗਿ੍ਰਡਾ ਨੂੰ ਅਪਗ੍ਰੇਡ ਕਰਵਾਉਣਾ, ਸਕੂਲਾਂ ਅਪਗ੍ਰੇਡ ਕਰਵਾਉਣਾ, ਕੇਂਦਰ ਸਰਕਾਰ ਤੋਂ ਕਿਸਾਨਾਂ=ਮਜਦੂਰਾਂ ਦੇ ਕਰਜ ਮੁਆਫ ਕਰਵਾਉਣਾ, ਖਸਤਾ ਹਾਲ ਸੜਕਾਂ ਦਾ ਪੁਨਰ ਨਿਰਮਾਣ ਕਰਵਾਉਣਾ, ਸਿਹਤ ਸਹੂਲਤਾਂ ਲਈ ਹਸਪਤਾਲ ਤੇ ਡਿਸਪੈਂਸਰੀਆਂ ਦਾ ਨਿਰਮਾਣ ਕਰਵਾਉਣ ਸਮੇਤ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਲੈ ਕੇ ਆਉਣਾ ਸਾਡੇ ਚੋਣ ਮੈਨੀਫੇਸਟੋਂ ਦੇ ਮੁੱਖ ਏਜੰਡੇ ਹੋਣਗੇ। ਉਨ੍ਹਾਂ ਕਿਹਾ ਕਿ ਇਹ ਹਲਕਾ ਮੇਰਾ ਘਰ ਹੈ ਅਤੇ ਇੱਥੋਂ ਦੇ ਨਿਵਾਸੀ ਮੇਰਾ ਪਰਿਵਾਰ। ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦੇ ਮੋਹਰੀ ਹਲਕਿਆਂ ਵਿੱਚ ਲਿਆਉਣਾ ਹੀ ਮੇਰਾ ਉਦੇਸ਼ ਹੋਵੇਗਾ। ਹਲਕੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਲਈ ਮੈਂ ਪੁਰਜੋਰ ਯਤਨ ਕਰਾਂਗਾ ਅਤੇ ਤੁਹਾਡੇ ਵੱਲੋਂ ਦਿਖਾਏ ਵਿਸ਼ਵਾਸ ਨੂੰ ਕਦੇ ਟੁੱਟਣ ਨਹੀਂ ਦੇਵਾਂਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ਟੈਲੀਫੋਨ ਦਾ ਬਟਨ ਦਬਾ ਕੇ ਹਲਕੇ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਓ।ਇਸ ਮੌਕੇ ਵਰਿੰਦਰ ਸਿੰਘ ਮੱਟੂ ਸਾਬਕਾ ਸਰਪੰਚ, ਬਲਰਾਜ ਸ਼ਰਮਾ ਵਾਈਸ ਚੇਅਰਮੈਨ ਖਨੌਰੀ,ਮਹਿੰਦਰ ਸਿੰਘ ਵੜੈਚ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਨਾਹਰ ਸਿੰਘ ਸਾਬਕਾ ਡੀਐਸਪੀ,
ਦਲੀਪ ਸਿੰਘ, ਗੁਰਨਾਮ ਸਿੰਘ ਮਨੇਸ਼, ਜਸਵੰਤ ਸਿੰਘ ਧਾਲੀਵਾਲ, ਹਰਦੀਪ ਸਿੰਘ, ਦਲਵੀਰ
ਰਾਮ, ਹਰਦੀਪ ਸਿੰਘ, ਧਰਮਪਾਲ, ਸੁਰਜੀਤ ਰਾਮ, ਪ੍ਰਮੋਦ ਸੇਠ ਪੰਚਾਇਤ ਮੈਂਬਰ, ਬਲਜੀਤ ਸਿੰਘ ਮੰਡਵੀ, ਬਲਵੀਰ ਸਿੰਘ ਨਵਾਂਗਾਉ, ਭਗਵਾਨ ਦਾਸ ਮੰਡਵੀ, ਸ਼ਰਨ ਸਿੰਘ ਮਿਸਤਰੀ, ਬਾਬਾ ਜਸਵੀਰ ਸਿੰਘ, ਨੌਜਵਾਨ ਆਗੂ ਡੀਸੀ ਮੰਡਵੀ, ਭਗਵੰਤ ਸਿੰਘ ਸਮੇਤ ਵੱਡੀ ਗਿਣਤੀ ਆਗੂ ਤੇ
ਵਰਕਰ ਹਾਜਰ ਸਨ।
ਫੋਟੋ ਕੈਪਸ਼ਨ- ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸ੍ਰ.ਪਰਮਿੰਦਰ ਸਿੰਘ ਢੀਂਡਸਾ।