ਗੁਰਦਾਸਪੁਰ,ਡੇਰਾ ਬਾਬਾ ਨਾਨਕ(ਰਸ਼ਪਾਲ ਸਿੰਘ ,ਸੋਹਿਤ ਅੱਤਰੀ, ਵਿਨੋਦ ਸੋਨੀ ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਘੁੰਮਣ ਦੇ ਕਈ ਕਾਂਗਰਸੀ ਪਰਿਵਾਰਾਂ ਨੇ ਡੇਰਾ ਬਾਬਾ ਨਾਨਕ ਤੋ ਸ਼ੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸ਼ੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਨੇ ਪਿੰਡ ਘੁੰਮਣ ਵਿਖੇ ਸਿਰਪਾਓ ਦੇ ਕੇ ਜੀ ਆਇਆ ਆਖਿਆ ।ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਰਵੀਕਰਨ ਸਿੰਘ ਕਾਹਲੋਂ ਨੇ ਸ਼ੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾ ਬਾਰੇ ਕਿਹਾ ਕਿ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਤੇ ਉਨ੍ਹਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।ਇਸ ਮੌਕੇ ਸ਼ਾਮਲ ਹੋਣ ਵਾਲਿਆਂ ਲਖਵਿੰਦਰ ਸਿੰਘ ਬਿੱਟੂ , ਲਵਪ੍ਰੀਤ ਸਿੰਘ, ਸੰਤੋਖ ਸਿੰਘ , ਸਵਿੰਦਰ ਸਿੰਘ ਮੈਂਬਰ ਪੰਚਾਇਤ ਹਰਭਜਨ ਸਿੰਘ ,ਬੀਰਾ ਸਿੰਘ ,ਫੁੰਮਣ ਸਿੰਘ, ਬਲਵਿੰਦਰ ਸਿੰਘ , ਗੁਰਮੀਤ ਸਿੰਘ, ਮਨਪ੍ਰੀਤ ਸਿੰਘ , ਮਾਤਾ ਸੁਰਜੀਤ ਕੌਰ, ਲਖਵਿੰਦਰ ਕੌਰ , ਪ੍ਰਭਜੋਤ ਕੌਰ ,ਅਮਨਜੋਤ ਕੌਰ, ਸਵਿੰਦਰ ਕੌਰ ਆਦਿ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਤਾਇਆ ਜਾਵੇਗਾ । ਇਸ ਮੌਕੇ ਸੇਵਾ ਸਿੰਘ ਘੁੰਮਣ , ਗੁਰਦੇਵ ਸਿੰਘ ਧਾਰੋਵਾਲੀ , ਬਲਵਿੰਦਰ ਸਿੰਘ, ਜਸਵੰਤ ਸਿੰਘ , ਨਿਸ਼ਾਨ ਸਿੰਘ, ਕਰਨਬੀਰ ਸਿੰਘ ,ਜਤਿੰਦਰ ਖਹਿਰਾ ਪੀਏ ਆਦਿ ਹਾਜ਼ਰ ਸਨ ।