ਸਵੀਪ ਟੀਮ ਵੱਲੋਂ ਜ਼ਿਲ੍ਹੇ ਅੰਦਰ 25 ਬੂਥਾਂ ਤੇ ਕਰਵਾਏ ਜਾ ਰਹੇ ਹਨ , ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ
ਗੁਰਦਾਸਪੁਰ,ਡੇਰਾ ਬਾਬਾ ਨਾਨਕ (ਰਛਪਾਲ ਸਿੰਘ, ਵਿਨੋਦ ਸੋਨੀ, ਸੋਹਿਤ ਅੱਤਰੀ )
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਬੂਥ ਨੰ: 56 ਪੁਰਾਣਾ ਨਵਾ 59 ਅਤੇ ਬੂਥ ਨੰ: 58 ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਜੋੜੀਆਂ ਕਲਾਂ ਵਿਖੇ ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਕਰਵਾਇਆਂ ਗਿਆ ।ਇਸ ਮੋਕੇ ਗੁਰਮੀਤ ਸਿੰਘ ਬਾਜਵਾ ਸਹਾਇਕ ਨੋਡਲ ਅਫਸਰ (ਸਵੀਪ) ਇਨਚਾਰਜ ਹਲਕਾ ਡੇਰਾ ਬਾਬਾ ਨਾਨਕ ਵਿੱਚ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵੋਟਰਾਂ ਨੂੰ ਬਿਨਾ ਕਿਸੇ ਲਾਲਚ ਤੇ ਬਿਨਾ ਭੇਦ-ਭਾਵ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੀਆ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਦੇ 25 ਬੂਥ , ਜਿੱਥੇ ਪਿਛਲੀਆਂ ਚੋਣਾਂ ਵਿੱਚ 50% ਤੋਂ ਘੱਟ ਵੋਟਾਂ ਪੋਲ ਹੋਈਆ ਸਨ , ਉੱਥੇ ਵੋਟਰਾਂ ਨੂੰ ਜਾਗਰੂਕ ਕਰਨ ਲਈ ‘ ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਲੜ੍ਹੀ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਬੂਥ ਨੰ: ਪੁਰਾਣਾ 56 ਨਵਾ 59 ਪਿੰਡ ਮਹਾਲ ਨੰਗਲ ਤੇ ਬੂਥ ਨੰ : 58 ਪਿੰਡ ਜੋੜੀਆਂ ਕਲਾਂ ਦੇ ਹਾਜ਼ਰ ਵੋਟਰਾਂ ਨਾਲ ਗੱਲਬਾਤ ਕਰਕੇ ਵੱਡੇ ਪੱਧਰ ਤੇ ਮੱਤ-ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ । ਉਨ੍ਹਾਂ ਪ੍ਰਸ਼ਾਸਨ ਵੱਲੋਂ 20 ਫ਼ਰਵਰੀ ਨੂੰ ਪੋਲਿੰਗ ਬੂਥਾਂ ਤੇ ਵੋਟਾਂ ਵਾਲੇ ਦਿਨ ਦਿੱਤੀਆਂ ਜਾਣ ਵਾਲ਼ੀਆਂ ਸਹੂਲਤਾਂ , ਵੀ.ਵੀ.ਪੈਟ. ਤੇ ਈ.ਵੀ.ਐਮ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਗੁਰਮੀਤ ਸਿੰਘ ਬਾਜਵਾ ਸਹਾਇਕ ਨੋਡਲ ਅਫਸਰ (ਸਵੀਪ )ਦੇ ਸਾਹਮਣੇ ਹਾਜ਼ਰ ਵੋਟਰਾਂ ਨੇ ਪ੍ਰਣ ਲਿਆ ਕਿ ਉਹ ਵੋਟ ਪ੍ਰਤੀਸ਼ਤਾ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਕਵਲਜੀਤ ਸਿੰਘ ਜੋਹਲ ,ਰਮੇਸ਼ ਕੁਮਾਰ ਅਵੱਸਥੀ ਟੀਮ ਮੈਬਰ , ਮਮਤਾ ਸ਼ਰਮਾ ਇੰਚਾਰਜ ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਜੋੜੀਆਂ ਕਲਾਂ , ਮਨਜੀਤ ਕੋਰ ਬੀ.ਐਲ.ਓ. ,ਗੁਰਵਿੰਦਰ ਸਿੰਘ ਬੀ .ਐਲ. ੳ . , ਅਨੀਤਾ ਆਗਨਵਾੜੀ ਵਰਕਰ , ਬੂੜ ਸਿੰਘ ਜੋੜੀਆਂ ਕਲਾਂ , ਸੁਰਜੀਤ ਸਿੰਘ ਮਹਾਲ ਨੰਗਲ ਆਦਿ ਹਾਜ਼ਰ ਸਨ।