ਆਦਮਪੁਰ 9 ਫਰਵਰੀ (ਰਣਜੀਤ ਸਿੰਘ ਬੈਂਸ, ਕਰਮਵੀਰ ਸਿੰਘ)- ਆਦਮਪੁਰ ਹਲਕੇ ਤੋਂ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਵੱਖ-ਵੱਖ ਪਿੰਡਾਂ, ਜਲਪੋਤ, ਲੁਟੇਰਾ ਕਲਾਂ, ਕਾਲਰਾ, ਪਧਿਆਣਾ, ਡਰੋਲੀ ਕਲਾਂ, ਡਰੋਲੀ ਖੁਰਦ, ਡਮੁੰਡਾ, ਕੰਦੋਲਾ, ਸਗਰਾਂ ਮੁਹੱਲਾ ਆਦਮਪੁਰ ਵਿੱਚ ਮੀਟਿੰਗਾਂ ਕੀਤੀਆਂ ਗਈਆ ਜਿਸ ਵਿੱਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਮੀਟਿੰਗ ਦੌਰਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ
ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ,ਸਮਾਰਟ ਫੋਨ, ਗਰੀਬਾਂ ਨੂੰ ਪਲਾਟ, ਪੈਨਸ਼ਨ ਸਕੀਮਾਂ,ਬੇਰੁਜਗਾਰੀ ਭੱਤੇ ਦੇਣ ਦੇ ਸਾਰੇ ਵਾਅਦੇ
ਝੂਠੇ ਸਾਬਤ ਹੋਏ। ਉਹਨਾਂ ਅੱਗੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕਿਸੇ ਵੀ ਮੰਤਰੀ ਨੇ ਲੋਕਾਂ ਦਾ ਹਾਲ ਨਹੀਂ ਪੁੱਛਿਆ ਸਗੋਂ ਬਦਲਾਖੋਰੀ ਦੀ ਨੀਤੀ ਨਾਲ ਕਈ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ। ਸੱਤਾ ਦਾ ਸੁੱਖ ਭੋਗ ਚੁੱਕੀ ਕਾਂਗਰਸ ਪਾਰਟੀ ਕੋਰੋਨਾ ਕਾਲ ਦੌਰਾਨ ਹਲਕੇ ਨੂੰ ਲਵਾਰਿਸ ਛੱਡ ਕੇ ਅੱਜ ਕਿਹੜੇ ਮੂੰਹ ਨਾਲ ਪਿੰਡਾਂ ਵਿੱਚ ਵੋਟਾਂ ਮੰਗ ਰਹੇ ਹਨ। ਇਸ ਕਰਕੇ ਲੋਕ ਅੱਜ ਦੋਬਾਰਾ ਅਕਾਲੀ – ਬਸਪਾ ਗੱਠਜੋੜ ਦੀ ਸਰਕਾਰ
ਲਿਆਂਉਣਾ ਚਾਹੰਦੇ ਹਨ ਤੇ ਆਉਣ ਵਾਲੀ ਸਰਕਾਰ ਅਕਾਲੀ ਬਸਪਾ ਦੀ ਹੋਵੇਗੀ । ਇਸ ਮੌਕੇ ਹਰਨਾਮ ਸਿੰਘ ਅਲਾਵਲਪੁਰ, ਮੇਜਰ ਸਿੰਘ ਹਰੀਪੁਰ, ਗੁਰਦਿਆਲ ਸਿੰਘ ਨਿੱਝਰ, ਮਲਕੀਤ ਸਿੰਘ ਦੌਲਪੁਰ, ਤਰਸੇਮ ਸਿੰਘ ਕੋਟਲੀ, ਕਮਰਜੋਤ ਸਿੰਘ, ਜਥੇਦਾਰ ਮਨੋਹਰ ਸਿੰਘ ਡਰੋਲੀ, ਬਲਬੀਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਪੰਚ, ਮਨੋਹਰ ਸਿੰਘ, ਰਣਜੀਤ ਸਿੰਘ ਰਾਣਾ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਕੰਦੋਲਾ, ਜੋਰਾਵਰ ਸਿੰਘ, ਮਲਕੀਤ ਸਿੰਘ, ਸੋਨੂੰ ਨਾਹਲ, ਮੰਗੀ ਸਲਾਲਾ,ਰਾਜੀਵ ਸਿੰਗਲਾ, ਚਰਨਜੀਤ ਸ਼ੇਰੀ ਆਦਿ ਹਾਜ਼ਰ ਸਨ।