ਕਾਂਗਰਸ, ਬਾਦਲ ਦਲ ਅਤੇ ਆਪ ’ਤੇ ਹਲਕੇ ਦੇ ਲੋਕਾਂ ਨੂੰ ਭਰੋਸਾ ਨਹੀਂ: ਢੀਂਡਸਾ
ਕਿਹਾ: ਵਿਕਾਸ ਦੇ ਚਾਹਵਾਨ ਲੋਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਜੁੜ ਰਹੇ ਹਨ
ਖਨੌਰੀ, 9 ਫਰਵਰੀ ( ਤਨੇਜਾ ਪਰਕਾਸ )- ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ
ਕਾਂਗਰਸ ਦੇ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਨੂੰ ਉਸ
ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਹਲਕੇ ਅਧੀਨ ਆਉਦੇ ਪਿੰਡ ਚਾਂਦੂ ਤੇ ਅਨਦਾਨਾ
ਸਮੇਤ ਵੱਖ-ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ
ਸੰਯੁਕਤ ਵਿੱਚ ਸ਼ਾਮਲ ਹੋ ਕੇ ਸ੍ਰ. ਢੀਂਡਸਾ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕਰਦੇ
ਹੋਏ ਸ੍ਰ. ਢੀਂਡਸਾ ਉੱਪਰ ਆਪਣਾ ਭਰੋਸਾ ਪ੍ਰਗਟਾਇਆ। ਵੱਖ-ਵੱਖ ਪਿੰਡਾਂ ਵਿੱਚ ਹੋਏ
ਭਰਵੇਂ ਇਕੱਠਾਂ ਨੇ ਸ੍ਰ. ਢੀਂਡਸਾ ਨੂੰ ਯਕੀਨ ਦਿਵਾਇਆ ਕਿ ਉਹ ਪਿਛਲੀ ਵਾਰ ਨਾਲੋਂ ਵੀ
ਵੱਡੀ ਲੀਡ ਨਾਲ ਉਨ੍ਹਾਂ ਨੂੰ ਆਪਣੇ ਹਲਕੇ ਵਿੱਚੋਂ ਜਿਤਾ ਕੇ ਭੇਜਣਗੇ।
ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਹਲਕੇ ਨੂੰ ਹਰ
ਪੱਖੋਂ ਖੁਸ਼ਹਾਲ ਬਣਾਉਣਾ ਹੀ ਸਾਡੀ ਪਾਰਟੀ ਦਾ ਉਦੇਸ਼ ਹੈ ਅਤੇ ਲੋਕ ਸਮਝ ਚੁੱਕੇ ਹਨ ਕਿ
ਲੋਕਾਂ ਦੀਆਂ ਮੁਸ਼ਕਿਲਾਂ ਅਤੇ ਜਰੂਰਤਾਂ ਨੂੰ ਜੇ ਕੋਈ ਹੱਲ ਕਰ ਸਕਦਾ ਹੈ ਤਾਂ ਉਹ ਸਿਰਫ
ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੀ ਹੈ। ਸ੍ਰ. ਢੀਂਡਸਾ ਨੇ ਕਿਹਾ ਕਿ ਕਾਂਗਰਸ
ਅਤੇ ਬਾਦਲ ਦਲ ’ਤੇ ਲੋਕਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਰਿਹਾ, ਕਿਉਕਿ ਇਨ੍ਹਾਂ
ਪਾਰਟੀਆਂ ਨੇ ਹਮੇਸ਼ਾ ਨਿੱਜੀ ਹਿੱਤਾਂ ਨੂੰ ਹੀ ਤਰਜੀਹ ਦਿੱਤੀ ਹੈ। ਹਲਕੇ ਦੇ ਵਿਕਾਸ ਲਈ
ਕੋਈ ਕੰਮ ਨਹੀਂ ਕੀਤਾ, ਜਦੋਂਕਿ ਆਮ ਆਦਮੀ ਪਾਰਟੀ ਦੀ ਟਿਕਟਾਂ ਵੇਚ ਕੇ ਪੈਸੇ ਇਕੱਠੇ
ਕਰਨ ਦੀ ਨੀਤੀ ਵੀ ਲੋਕਾਂ ਅੱਗੇ ਜੱਗ ਜਾਹਿਰ ਹੋ ਚੁੱਕੀ ਹੈ। ਲੋਕ ਜਾਣ ਚੁੱਕੇ ਹਨ ਕਿ
ਇਹ ਪਾਰਟੀ ਪੰਜਾਬ ਦਾ ਭਲਾ ਨਹੀਂ, ਸਗੋਂ ਬੇੜਾ ਗਰਕ ਕਰਨ ਆਈ ਹੈ। ਉਨ੍ਹਾਂ ਦਾਅਵਾ ਕੀਤਾ
ਕਿ ਇਨ੍ਹਾਂ ਤਿੰਨੋਂ ਪਾਰਟੀਆਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਅਤੇ ਹਲਕੇ ਦੀ ਖੁਸ਼ਹਾਲੀ
ਲਈ 20 ਫਰਵਰੀ ਨੂੰ ਟੈਲੀਫੋਨ ਦਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਜਿੱਤ
ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਪਿੰਡ ਅਨਦਾਨਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸ਼ਮਸ਼ੇਰ
ਸਿੰਘ, ਦਾਨਾ ਰਾਮ, ਈਸ਼ਵਰ ਸਿੰਘ, ਕੁਲਦੀਪ ਸਿੰਘ, ਰਘਵੀਰ ਸਿੰਘ, ਸੁਮੇਧ ਕੁਮਾਰ, ਤਰਸੇਮ
ਸਿੰਘ, ਅਸ਼ੋਕ ਕੁਮਾਰ, ਨਰੇਸ਼ ਮੈਂਬਰ, ਸਾਬਕਾ ਸਰਪੰਚ ਕਰਮਵੀਰ ਸਿੰਘ, ਸਾਬਕਾ ਸਰਪੰਚ
ਜਗਦੀਸ਼ ਕੁਮਾਰ, ਚੰਦਰਭਾਨ, ਰਾਜਾ ਰਾਮ, ਬਲੜ ਰਾਮ, ਸੁਭਾਸ਼ ਭਾਈ, ਸਤਵੀਰ ਸਿੰਘ, ਚਾਂਦੀ
ਰਾਮ, ਭੀਰਾ ਰਾਮ, ਮਾਮੂ ਰਾਮ, ਮਹਿੰਦਰ ਸਿੰਘ, ਸੁਰੇਸ਼ ਚੌਂਕੀਦਾਰ, ਦਲੇਲ ਸਿੰਘ,
ਬਲਿੰਦਰ ਸਿੰਘ, ਮੰਗਾਂ ਪ੍ਰਧਾਨ ਨਜੂਲ ਕਮੇਟੀ, ਸੱਤਾ ਰਾਮ ਸਮੇਤ ਵੱਡੀ ਗਿਣਤੀ ਆਗੂਆਂ
ਤੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਤੋਂ
ਪਿੰਡ ਚਾਂਦੂ, ਬੋਪੁਰ, ਚੱਠੇ ਗੋਬਿੰਦਪੁਰਾ ਵਿਖੇ ਵੀ ਵੱਡੀ ਗਿਣਤੀ ਪਰਿਵਾਰਾਂ ਨੇ ਸ੍ਰ.
ਢੀਂਡਸਾ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਪਾਰਟੀ ਆਗੂਆਂ ਵਿੱਚ ਹੋਰਨਾਂ ਤੋਂ ਇਲਾਵਾ ਰਾਮ ਨਿਵਾਸ ਬਹਿਣੀਵਾਲ, ਵਰਿੰਦਰ
ਸਿੰਘ ਮੱਟੂ ਸਾਬਕਾ ਸਰਪੰਚ, ਬਲਰਾਜ ਸ਼ਰਮਾ ਵਾਈਸ ਚੇਅਰਮੈਨ ਖਨੌਰੀ, ਰਾਕੇਸ਼ ਕੁਮਾਰ ਵਾਈਸ
ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੁਰਿੰਦਰ ਸਿੰਘ ਬ੍ਰਾਹਮਣੀਵਾਲਾ, ਰਘੁਬੀਰ ਸਿੰਘ ਗੁਲਾੜੀ,
ਮਹਿੰਦਰ ਸਿੰਘ ਗੁਲਾੜੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਮਹੀਂਪਾਲ ਭੂਲਣ, ਮਹਿੰਦਰ ਸਿੰਘ
ਵੜੈਚ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਨਾਹਰ ਸਿੰਘ ਸਾਬਕਾ ਡੀਐਸਪੀ, ਦਲੀਪ ਸਿੰਘ,
ਗੁਰਨਾਮ ਸਿੰਘ ਮਨੇਸ਼, ਜਸਵੰਤ ਸਿੰਘ ਧਾਲੀਵਾਲ, ਹਰਦੀਪ ਸਿੰਘ, ਦਲਵੀਰ ਰਾਮ, ਹਰਦੀਪ
ਸਿੰਘ, ਧਰਮਪਾਲ, ਸੁਰਜੀਤ ਰਾਮ, ਪ੍ਰਮੋਦ ਸੇਠ ਪੰਚਾਇਤ ਮੈਂਬਰ, ਬਲਜੀਤ ਸਿੰਘ ਮੰਡਵੀ,
ਬਲਵੀਰ ਸਿੰਘ ਨਵਾਂਗਾਉ, ਭਗਵਾਨ ਦਾਸ ਮੰਡਵੀ, ਸ਼ਰਨ ਸਿੰਘ ਮਿਸਤਰੀ, ਬਾਬਾ ਜਸਵੀਰ ਸਿੰਘ,
ਨੌਜਵਾਨ ਆਗੂ ਡੀਸੀ ਮੰਡਵੀ, ਭਗਵੰਤ ਸਿੰਘ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜਰ ਸਨ।
ਫੋਟੋ ਕੈਪਸ਼ਨ- ਹਲਕੇ ਦੇ ਪਿੰਡ ਅਨਦਾਨਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ
ਸ੍ਰ. ਪਰਮਿੰਦਰ ਸਿੰਘ ਢੀਂਡਸਾ।