ਮੂਨਕ 9 ਫਰਵਰੀ (ਤਨੇਜਾ ਪਰਕਾਸ )- ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਲਹਿਰਾ ਹਲਕੇ ਤੋਂ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ
ਢੀਂਡਸਾ ਦਾ ਚੋਣ ਪ੍ਰਚਾਰ ਦੌਰਾਨ ਮੰਡਵੀ, ਅਨਦਾਨਾ, ਰਾਏਧਰਾਨਾ, ਨਵਾਂ ਗਾਓ, ਗੁਲਾੜੀ,ਖਨੌਰੀ ਖੁਰਦ ਸਮੇਤ ਵੱਖ-ਵੱਖ ਪਿੰਡਾਂ ਅਤੇ ਖਨੌਰੀ ਸ਼ਹਿਰ ਵਿਖੇ ਵੱਖ-ਵੱਖ ਥਾੲੀਂ ਲੋਕਾਂ
ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਪਿਛਲੀ ਕਾਰਗੁਜਾਰੀ ਤੋਂ ਸੰਤੁਸ਼ਟ ਹੁੰਦਿਆਂ ਉਨ੍ਹਾਂ ਨੂੰ ਮੁੜ ਲਹਿਰਾ ਹਲਕੇ ਤੋਂ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਗਿਆ।ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਲਕੇ ਅੰਦਰ ਚੱਲ ਰਹੇ ਵਿਕਾਸ ਦੀ ਲੀਹ ਨੂੰ ਤੋੜਿਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਮਿਹਨਤੀ ਵਰਕਰਾਂ ਨੂੰ ਛੱਡ ਕੇ ਰਾਤੋਂ ਰਾਤ ਪਾਰਟੀ ਵਿੱਚ ਸ਼ਾਮਲ ਹੋਏ ਅਮੀਰ ਵਿਅਕਤੀਆਂ
ਨੂੰ ਟਿਕਟਾਂ ਵੇਚੀਆਂ ਹਨ। ਇਸ ਕਰਕੇ ਇਨ੍ਹਾਂ ਦੋਵਾਂ ਪਾਰਟੀ ਪ੍ਰਤੀ ਹਲਕੇ ਦੇ ਲੋਕਾਂ ਵਿੱਚ ਭਾਰੀ ਰੋਹ ਹੈ। ਬਾਦਲ ਦਲ ਦੀ ਨਿੰਦਾ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਇਹ ਪਾਰਟੀ ਆਪਣੇ ਸਿਧਾਂਤਾ ਨੂੰ ਭੁੱਲ ਚੁੱਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਇਸ ਪਾਰਟੀ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਬਾਦਲ ਦਲ ਤੋਂ ਵੀ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਹਲਕੇ ਦੇ ਸੂਝਵਾਨ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਹਲਕੇ ਦਾ ਵਿਕਾਸ ਤੇ ਲੋਕ ਹਿੱਤਾਂ ਦੀ ਰਾਖੀ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੀ ਕਰ ਸਕਦੀ ਹੈ।ਸ੍ਰ. ਢੀਂਡਸਾ ਨੇ ਕਿਹਾ ਕਿ ਲਹਿਰਾ, ਮੂਨਕ ਤੇ ਖਨੌਰੀ ਕਸਬਿਆਂ ਨੂੰ ਨਮੂਨੇ ਦੇ ਕਸਬੇ ਬਣਵਾਂਗੇ। ਹਲਕੇ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਲਈ ਬਕਾਇਦਾ ਮਾਸਟਰ ਪਲਾਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਹਲਕੇ ਅੰਦਰ ਸਿਹਤ ਸਹੂਲਤਾਂ, ਮਿਆਰੀ ਸਿੱਖਿਆ ਸੇਵਾਵਾਂ, ਪੀਣ
ਵਾਲੇ ਸਾਫ ਪਾਣੀ ਦਾ ਪ੍ਰਬੰਧ, ਖੇਡਾਂ ਅਤੇ ਪਿੰਡਾਂ ਦੇ ਵਿਕਾਸ ਵਜੋਂ ਵਧੇਰੇ ਤਵੱਜੋ ਦਿੱਤੀ ਜਾਵੇਗੀ। ਸ੍ਰ. ਢੀਂਡਸਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਵਿਰੋਧੀ ਪਾਰਟੀਆਂ ਨਾ ਤਾਂ ਹਲਕੇ ਦੀ ਲੋੜਾਂ ਸਮਝਦੀਆਂ ਹਨ ਅਤੇ ਨਾ ਹੀ ਪੂਰਾ ਕਰਨ ਦੇ ਸਮਰੱਥ ਹਨ। ਵਿਰੋਧੀ
ਪਾਰਟੀਆਂ ਨੂੰ ਲੋਕਾਂ ਦੀ ਮੁਸ਼ਕਿਲਾਂ ਦੀ ਕੋਈ ਚਿੰਤਾ ਹੈ ਅਤੇ ਨਾ ਹੀ ਮੁਸ਼ਕਿਲਾਂ ਨੂੰ ਦੂਰ ਕਰਨ ਦੀ ਇਨ੍ਹਾਂ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਾਦਲ ਦਲ ਦਾ ਇੱਕੋ ਇੱਕ ਏਜੰਡਾ ਵਿਰੋਧ ਦੀ ਰਾਜਨੀਤੀ ਕਰਨਾ ਹੈ। ਸ੍ਰ. ਢੀਂਡਸਾ ਨੇ
ਆਪਣੇ ਵੱਲੋਂ ਕਰਵਾਏ ਵਿਕਾਸ ਦੀ ਚਰਚਾ ਕਰਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਦਾ ਰਿਕਾਰਡਤੋੜ ਵਿਕਾਸ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਵਿਕਾਸ ਲਈ ਕਿਸੇ ਵੀ ਕਸਬੇ ਅਤੇ ਪਿੰਡ ਨੂੰ ਗ੍ਰਾਂਟ ਦੀ ਘਾਟ ਨਹੀਂ ਆਉਣ ਦਿੱਤੀ ਪਰ ਫਿਰ ਵੀ ਉਹ ਸਮਝਦੇ ਹਨ ਕਿ ਹਾਲੇ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਹੋਣੇ
ਬਾਕੀ ਹਨ, ਜਿਨ੍ਹਾਂ ਨੂੰ ਪੂਰਾ ਕਰਵਾਉਣ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।ਇਸ ਮੌਕੇ ਪਾਰਟੀ ਆਗੂਆਂ ਵਿੱਚ ਹੋਰਨਾਂ ਤੋਂ ਇਲਾਵਾ ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ, ਰਾਮ ਨਿਵਾਸ ਬਹਿਣੀਵਾਲ, ਵਰਿੰਦਰ ਸਿੰਘ ਮੱਟੂ ਸਾਬਕਾ ਸਰਪੰਚ, ਬਲਰਾਜ
ਸ਼ਰਮਾ ਵਾਈਸ ਚੇਅਰਮੈਨ ਖਨੌਰੀ, ਰਾਕੇਸ਼ ਕੁਮਾਰ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੁਰਿੰਦਰ ਸਿੰਘ ਬ੍ਰਾਹਮਣੀਵਾਲਾ, ਰਘੁਬੀਰ ਸਿੰਘ ਗੁਲਾੜੀ, ਮਹਿੰਦਰ ਸਿੰਘ ਗੁਲਾੜੀ
ਸਾਬਕਾ ਚੇਅਰਮੈਨ ਬਲਾਕ ਸੰਮਤੀ, ਮਹੀਂਪਾਲ ਭੂਲਣ, ਮਹਿੰਦਰ ਸਿੰਘ ਵੜੈਚ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਨਾਹਰ ਸਿੰਘ ਸਾਬਕਾ ਡੀਐਸਪੀ, ਦਲੀਪ ਸਿੰਘ, ਗੁਰਨਾਮ ਸਿੰਘ ਮਨੇਸ਼, ਜਸਵੰਤ ਸਿੰਘ ਧਾਲੀਵਾਲ, ਹਰਦੀਪ ਸਿੰਘ, ਦਲਵੀਰ ਰਾਮ, ਹਰਦੀਪ ਸਿੰਘ, ਧਰਮਪਾਲ, ਸੁਰਜੀਤ ਰਾਮ, ਪ੍ਰਮੋਦ ਸੇਠ ਪੰਚਾਇਤ ਮੈਂਬਰ, ਬਲਜੀਤ ਸਿੰਘ ਮੰਡਵੀ, ਬਲਵੀਰ ਸਿੰਘ ਨਵਾਂਗਾਉ, ਭਗਵਾਨ ਦਾਸ ਮੰਡਵੀ, ਸ਼ਰਨ ਸਿੰਘ ਮਿਸਤਰੀ, ਬਾਬਾ ਜਸਵੀਰ ਸਿੰਘ, ਨੌਜਵਾਨ ਆਗੂ ਡੀਸੀ ਮੰਡਵੀ, ਭਗਵੰਤ ਸਿੰਘ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜਰ ਸਨ।