
ਕਿਹਾ – ਕਾਂਗਰਸ ਤੇ ‘ਆਪ’ ਦੇ ਝੂਠੇ ਲਾਰਿਆਂ ਨਾ ਆਉਣ ਵੋਟਰ
ਫਗਵਾੜਾ 9 ਫਰਵਰੀ (ਰੀਤ ਪ੍ਰੀਤ ਪਾਲ ਸਿੰਘ ) ਬਹੁਜਨ ਸਮਾਜ ਪਾਰਟੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਵਲੋਂ ਬੀਤੇ ਦਿਨ ਨਵਾਂਸ਼ਹਿਰ ਦੀ ਦਾਣਾ ਮੰਡੀ ਵਿਖੇ ਗਠਜੋੜ ਉਮੀਦਵਾਰਾਂ ਦੇ ਹੱਕ ‘ਚ ਜੋ ਰੈਲੀ ਕੀਤੀ ਗਈ ਹੈ, ਉਸ ਵਿਚ ਵੋਟਰਾਂ ਦੇ ਭਾਰੀ ਇਕੱਠ ਨਾਲ ਇਸ ਗੱਲ ਤੇ ਮੋਹਰ ਲੱਗ ਗਈ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਬਸਪਾ-ਅਕਾਲੀ ਗਠਜੋੜ ਦੀ ਬਣਨ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੇ ਜਿਲ੍ਹਾ ਉਪ ਪ੍ਰਧਾਨ ਤੇ ਇੰਚਾਰਜ ਸਟੂਡੈਂਟ ਵਿੰਗ ਇੰਜੀਨੀਅਰ ਪ੍ਰਦੀਪ ਮੱਲ ਅਤੇ ਸੀਨੀਅਰ ਬਸਪਾ ਆਗੂ ਸੁਰਿੰਦਰ ਢੰਡਾ ਨੇ ਕੀਤਾ। ਉਹਨਾਂ ਕਿਹਾ ਕਿ ਬਸਪਾ-ਅਕਾਲੀ ਗਠਜੋੜ ਦੇ ਹੱਕ ਵਿਚ ਜੋ ਲਹਿਰ ਚਲ ਰਹੀ ਹੈ ਉਸ ਤੋਂ ਸਪਸ਼ਟ ਹੈ ਕਿ ਇਸ ਵਾਰ ਗਠਜੋੜ ਨੂੰ ਸੂਬੇ ਵਿਚ ਇਤਿਹਾਸਕ ਜਿੱਤ ਪ੍ਰਾਪਤ ਹੋਵੇਗੀ। ਉਹਨਾਂ ਕਿਹਾ ਕਿ ਭੈਣ ਮਾਇਆਵਤੀ ਦੀ ਇਤਿਹਾਸਕ ਅਤੇ ਬੇਮਿਸਾਲ ਰੈਲੀ ਨੇ ਗਠਜੋੜ ਦੇ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ ਅਤੇ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਇਸ ਵਾਰ ਬਸਪਾ-ਅਕਾਲੀ ਗਠਜੋੜ ਹੂੰਝਾ ਫੇਰ ਜਿੱਤ ਦਰਜ ਕਰੇਗਾ। ਉਹਨਾਂ ਵੋਟਰਾਂ ਨੂੰ ਸੁਚੇਤ ਕੀਤਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਵਿਚ ਨਾ ਆਉਣ ਅਤੇ 20 ਫਰਵਰੀ ਨੂੰ ਆਪਣਾ ਅਤੇ ਆਪਣੇ ਰਿਸ਼ਤੇਦਾਰਾਂ ਦਾ ਇਕ ਇਕ ਕੀਮਤੀ ਵੋਟ ਫਗਵਾੜਾ ਵਿਧਾਨਸਭਾ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿਚ ਪਾ ਕੇ ਉਹਨਾਂ ਦੀ ਸ਼ਾਨਦਾਰ ਜਿੱਤ ਨੂੰ ਯਕੀਨੀ ਬਨਾਉਣ। ਇਸ ਮੌਕੇ ਪਰਮਿੰਦਰ ਬੋਧ, ਬਲਵਿੰਦਰ ਬੋਧ, ਪਰਮਜੀਤ ਖਲਵਾੜਾ, ਚਰਨਜੀਤ ਚੱਕ ਹਕੀਮ, ਮੋਂਟੀ ਮਹਿਮੀ, ਸੁਰਿੰਦਰ ਰਾਵਲਪਿੰਡੀ, ਸੋਨੂੰ ਗੋਬਿੰਦਪੁਰਾ, ਅਮਰੀਕ ਪੰਡਵਾ, ਨਰੇਸ਼ ਕੈਲੇ, ਜਸਵੀਰ ਬੰਗਾ, ਦਲਜੀਤ ਜੀਤਾ, ਕੁਲਵਿੰਦਰ ਕਿੰਦਾ, ਸੁਰਜੀਤ ਭੁੱਲਾਰਾਈ, ਹਰਮੇਸ਼ ਕਾਲਾ, ਚਰਨਜੀਤ ਜੱਖੂ ਆਦਿ ਹਾਜਰ ਸਨ।
ਤਸਵੀਰ – ਇੰਜੀ. ਪ੍ਰਦੀਪ ਮੱਲ+ਸੁਰਿੰਦਰ ਢੰਡਾ।