ਆਦਮਪੁਰ, 11 ਫਰਵਰੀ (ਰਣਜੀਤ ਸਿੰਘ ਬੈਂਸ, ਕਰਮਵੀਰ ਸਿੰਘ)- ਆਦਮਪੁਰ ਵਿੱਚ ਬਲੱਡ ਬੈਂਕ ਦੀ ਕਮੀ ਨੂੰ ਦੇਖਦਿਆ ਬਲੱਡ ਬੈਂਕ ਖੋਲ੍ਹਣ ਲਈ ਇਕ ਮੰਗ ਪੱਤਰ ਇਲਾਕੇ ਦੀਆਂ ਸਮੂਹ ਸਮਾਜਸੇਵੀ ਜਥੇਬੰਦੀਆਂ ਬੀ. ਜੇ. ਡੀ. ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ, ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਕਡਿਆਣਾ, ਸਰਵ ਕਲਿਆਣ ਸੇਵਾ ਸੁਸਾਇਟੀ ਪੰਜਾਬ, ਪੰਥ ਮਾਤਾ ਸਾਹਿਬ ਕੌਰ ਜੀ ਸੇਵਾ ਸੁਸਾਇਟੀ, ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਗਾਜੀਪੁਰ, ਫਤਿਹ ਸਪੋਰਟਸ ਅਤੇ ਵੈਲਫੇਅਰ ਸੁਸਾਇਟੀ ਖੁਰਦਪੁਰ, ਯੂਥ ਬਲੱਡ ਡੌਨਰਸ ਵੈਲਫੇਅਰ ਸੁਸਾਇਟੀ, ਬਲੱਡ ਡੌਨਰਸ ਲਾਈਫ ਸੇਵਰ ਵੈਲਫੇਅਰ ਸੁਸਾਇਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਦਮਪੁਰ ‘ਚ ਕਾਂਗਰਸ ਦੀ ਰੈਲੀ ਦੌਰਾਨ ਦਿੱਤਾ ਗਿਆ।