ਬਸਪਾ-ਅਕਾਲੀ ਵਰਕਰ ਕਰ ਰਹੇ ਤਾਬੜਤੋੜ ਪ੍ਰਚਾਰ
ਫਗਵਾੜਾ 12 ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਵਿਧਾਨਸਭਾ ਹਲਕਾ ਫਗਵਾੜਾ ਤੋਂ ਬਸਪਾ-ਅਕਾਲੀ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਚੋਣ ਪ੍ਰਚਾਰ ਮੁਹਿਮ ਸਿਖਰਾਂ ‘ਤੇ ਹੈ ਅਤੇ ਸਮੂਹ ਵਰਕਰ ਹਲਕੇ ਵਿਚ ਗਠਜੋੜ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਤਾਬੜਤੋੜ ਪ੍ਰਚਾਰ ਕਰ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਉਪ ਪ੍ਰਧਾਨ ਤੇ ਸਟੂਡੈਂਟ ਵਿੰਗ ਦੇ ਇੰਚਾਰਜ ਇੰਜੀਨੀਅਰ ਪ੍ਰਦੀਪ ਮੱਲ ‘ਤੇ ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੂਰੇ ਹਲਕੇ ਅੰਦਰ ਗਠਜੋੜ ਦੇ ਉਮੀਦਵਾਰ ਜਸਬੀਰ ਸਿੰਘ ਗੜ੍ਹੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਫਗਵਾੜਾ ਦੇ ਵੋਟਰ 20 ਫਰਵਰੀ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਉਸ ਦਿਨ ਸਮੂਹ ਵੋਟਰ ਆਪਣਾ ਇਕ ਇਕ ਵੋਟ ਗਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੂੰ ਪਾ ਕੇ ਬਸਪਾ-ਅਕਾਲੀ ਦਲ ਦੀ ਸਰਕਾਰ ਬਨਾਉਣ ਵਿਚ ਆਪਣਾ ਵਢਮੁੱਲਾ ਯੋਗਦਾਨ ਪਾਉਣਗੇ। ਇੰਜੀਨੀਅਰ ਪ੍ਰਦੀਪ ਮੱਲ ਅਤੇ ਚਿਰੰਜੀ ਲਾਲ ਕਾਲਾ ਨੇ ਬਹੁਜਨ ਸਮਾਜ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਤੇ ਬਸਪਾ ਦੇ ਬਾਣੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਸੁਪਨਾ ਪੂਰਾ ਕਰਨ ਲਈ ਜਸਵੀਰ ਸਿੰਘ ਗੜ੍ਹੀ ਨੂੰ ਰਿਕਾਰਡ ਤੋੜ ਲੀਡ ਨਾਲ ਜਿਤਾਓ ਤਾਂ ਜੋ ਬਹੁਜਨ ਸਮਾਜ ਵੀ ਸੱਤਾ ਦਾ ਨਿਘ ਮਾਣ ਸਕੇ। ਇਸ ਮੌਕੇ ਸਨੀ ਅੰਬੇਡਕਰ, ਨਰੇਸ਼ ਕੈਲੇ, ਅਮਰਜੀਤ, ਗੁਲਸ਼ਨ ਢੰਡਾ ਆਦਿ ਵੀ ਹਾਜਰ ਸਨ।
ਤਸਵੀਰ ਸਮੇਤ।