ਮੂਨਕ 12 ਫਰਵਰੀ ( ਤਨੇਜਾ ਪਰਕਾਸ ):— ਵਿਧਾਨ ਸਭਾ ਹਲਕਾ ਲਹਿਰਾ 99 ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਨਿਵਾਸ ਸਥਾਨ ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਕਾਂਗਰਸ ਪ੍ਰਤੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ‘,ਜਿਸ ਦੇ ਚੱਲਦੇ ਕਾਂਗਰਸ 80 ਤੋਂ ਵੱਧ ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਸਰਕਾਰ ਬਣਾਏਗੀ ,ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਸਮੇਂ ਜੋ ਵਾਅਦੇ ਅਤੇ ਸਕੀਮਾਂ ਹਰ ਵਰਗ ਦੀ ਭਲਾਈ ਲਈ ਐਲਾਨ ਕੀਤੀਆਂ ਗਈਆਂ ਸਨ , ਉਹ ਚੋਣ ਜ਼ਾਬਤਾ ਲੱਗਣ ਕਾਰਨ ਵਿਚਕਾਰ ਹੀ ਲਟਕ ਗਈਆਂ ਅਤੇ ਸਰਕਾਰ ਬਣਦੇ ਹੀ ਪਹਿਲ ਦੇ ਆਧਾਰ ਤੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ !ਕਾਂਗਰਸ ਵਿਰੋਧੀ ਪਾਰਟੀਆਂ ਧਰਮ ਅਤੇ ਜਾਤ ਦੇ ਨਾਂ ਤੇ ਰਾਜਨੀਤੀ ਕਰਦੀਆਂ ਹਨ ਤੇ ਕਿਸੇ ਵਰਗ ਦੀ ਭਲਾਈ ਲਈ ਉਨ੍ਹਾਂ ਕੋਲ ਕੋਈ ਏਜੰਡਾ ਨਹੀਂ, ਜਦੋਂ ਕਿ ਕਾਂਗਰਸ ਨੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਬਣਾਈਆਂ ਅਤੇ “ਕਾਂਗਰਸ ਕਾ ਹਾਥ, ਗਰੀਬ ਕੇ ਸਾਥ” ਦਾ ਨਾਅਰਾ ਦਿੱਤਾ, ਮਨਰੇਗਾ ਜਿਹੀਆਂ ਸਕੀਮਾਂ ਕਾਂਗਰਸ ਦੀ ਹੀ ਦੇਣ ਹਨ’ ਬੀਬੀ ਭੱਠਲ ਨੇ ਕਿਹਾ ਕਿ ਉਹ ਮਰਦੇ ਦਮ ਤਕ ਲਹਿਰਾ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ,!
ਸ਼ਹਿਰ ਦੇ ਵਿਕਾਸ ਕੰਮ ਦੇ ਨਾਲ ਨਾਲ ਲੋਕਾਂ ਦੇ ਨਿੱਜੀ ਕੰਮ ਕਰਨਾ ਕਿਸੇ ਤੇ ਅਹਿਸਾਨ ਨਹੀਂ ਬਲਕਿ ਮੇਰੀ ਜ਼ਿੰਮੇਵਾਰੀ ਹੈ, ਜਿਸ ਤੋਂ ਉਹ ਕਦੇ ਵੀ ਨਹੀਂ ਭੱਜਣਗੇ ।ਬੀਬੀ ਭੱਠਲ ਨੇ ਕਿਹਾ ਕਿ ਹਲਕੇ ਅੰਦਰ ਜਿੰਨੇ ਵਿਕਾਸ ਕੰਮ ਕਾਂਗਰਸ ਦੇ ਰਾਜ ਸਮੇਂ ਹੋਏ ਹਨ, ਹੋਰ ਕਦੇ ਵੀ ਨਹੀਂ ਹੋਏ ,ਹਲਕੇ ਦੇ ਦਰਜਨਾਂ ਪਿੰਡਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੇ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਗਿਆ ਪਿੰਡਾਂ ਵਿੱਚ ਬਿਜਲੀ ਗਰਿੱਡ ਬਣਾਉਣੇ ਤੇ ਕਾਲਜਾਂ ਦਾ ਖੁੱਲ੍ਹਣਾ ਵੀ ਇਤਿਹਾਸਕ ਹਨ। ਇਸ ਮੌਕੇ ਓ ਐਸ ਡੀ ਰਵਿੰਦਰ ਸਿੰਘ ਟੁਰਨਾ, ਸੂਬਾ ਸਕੱਤਰ ਸੋਮਨਾਥ ਸਿੰਗਲਾ ,ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰਾ ਸਿੰਘ ਜਲੂਰ ,,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ , ਸਾਬਕਾ ਡਾਇਰੈਕਟਰ ਸੰਜੀਵ ਕੁਮਾਰ ਹਨੀ, ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਭੋਲਾ, ਜ਼ਿਲਾ ਸ਼ਿਕਾਇਤ ਕਮੇਟੀ ਮੈਂਬਰ ਐਡਵੋਕੇਟ ਰਜਨੀਸ਼ ਗੁਪਤਾ, ਸਮਾਜ ਸੇਵੀ ਰਤਨ ਸ਼ਰਮਾ,ਸੋਹਣ ਲਾਲ ਗੁਰਨੇ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।