ਮੂਨਕ (ਤਨੇਜਾ ਪਰਕਾਸ) ਪੰਜਾਬ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਲਗਾਤਾਰ ਜਾਰੀ ਹੈ ਉੱਥੇ ਹੀ ਅੱਜ ਹਲਕਾ ਲਹਿਰਾਗਾਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤਾ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿੱਚ ਹਰਿਆਣਾ ਦੇ ਸਾਬਕਾ ਮੰਤਰੀ ਸੁਭਾਸ਼ ਬਰਾਲਾ ਚੋਣ ਪ੍ਰਚਾਰ ਕਰਨ ਲਈ ਵੱਖ- ਵੱਖ ਪਹੁੰਚੇ ਬਰਾਲਾ ਨੇ ਕਿਹਾ ਕਿ ਪੰਜਾਬ ਵਿੱਚ ਪੰਜ ਸਾਲ ਤੋਂ ਕਾਂਗਰਸ ਸਰਕਾਰਾਂ ਲੁੱਟਦੀ ਤੇ ਕੁੱਟਦੀ ਆਈ ਐ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਪਿਛਲੀਆਂ ਚੋਣਾਂ ਦੌਰਾਨ ਝੂਠੇ ਵਾਅਦੇ ਕੀਤੇ ਗਏ ਸੀ ।ਹੁਣ ਪੰਜਾਬ ਲੋਕਾਂ ਕੋਲ ਮੌਕਾ ਹੈ ਕਿ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਤਾਂ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇੰਡਸਟਰੀਆਂ ਅਤੇ ਹੋਰ ਸਹੂਲਤਾਂ ਸੈਂਟਰ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਸਕਣ । ਸੈਂਟਰ ਸਰਕਾਰ ਹੀ ਹੈ ਜੋ ਪੰਜਾਬ ਦੇ ਵਿੱਤੀ ਹਾਲਾਤ ਨੂੰ ਸਹੀ ਕਰ ਸਕਦੀ ਹੈ । ਇਸ ਮੌਕੇ ਕਵਰਜੀਤ ਸਿੰਘ ਸੰਧੂ, ਸੁਰੇਸ਼ ਕੁਮਾਰ ਰਾਠੀ ਬੇ ਜੇ ਪੀ , ਭੀਮ ਪ੍ਰਧਾਨ, ਪ੍ਰਕਾਸ਼ ਮਾਲਨਾ, ਮਾਸਟਰ। ਦਲਜੀਤ ਸਿੰਘ,ਕਾਵਲ ਸੇਖੋ, ਗਿਆਨ ਚੰਦ ਸੈਣੀ, ਕਸ਼ਿਸ਼ ਅਰੋੜਾ ਆਦਿ ਵਰਕਰਾਂ ਹਾਜਰ ਸਨ।