ਮੂਨਕ (ਤਨੇਜਾ,ਪਰਕਾਸ)ਵਿਧਾਨਸਭਾ ਚੋਣਾਂ 2022 ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਹਰ ਸਿਆਸੀ ਪਾਰਟੀ ਵੱਲੋਂ ਜਿੱਤ ਦਰਜ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।ਕਾਗਰਸ ਵੱਲੋਂ ਵੀ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕੀਤਾ ਹੋਇਆ ਹੈ।
ਬੀਬੀ ਰਜਿੰਦਰ ਕੌਰ ਭੱਠਲ ਵਿੱਚ ਸਹਿਰੀ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਸਥਾਨਕ ਬਾਜ਼ਾਰ ਦਾ ਡੋਰ ਟੂ ਡੋਰ ਕੀਤਾ ਗਿਆ।ਜਿਸ ਵਿੱਚ ਉਹਨਾਂ ਨਾਲ ਅਤੇ ਪਾਰਟੀ ਵਰਕਰਾਂ ਨੇ ਜ਼ੋਰ ਸ਼ੋਰ ਨਾਲ ਸ਼ਮੂਲੀਅਤ ਕੀਤੀ।
ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਆਪਣੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਗਰਸ ਦੀ ਸਰਕਾਰ ਆਉਣ ਨਾਲ ਹਰ ਨਾਗਰਿਕ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।ਜਿੰਨ੍ਹਾਂ ਤੋਂ ਹੁਣ ਤੱਕ ਵਾਂਝੇ ਰੱਖਿਆ ਗਿਆ ਹੈ।ਉਹਨਾਂ ਸ਼ਹਿਰ ਨਿਵਾਸੀਆਂ ਨਾਲ ਵਾਅਦਾ ਕੀਤਾ ਕਿ ਸਰਕਾਰ ਬਣਨ ‘ਤੇ ਜੋ ਵੀ ਸਮੱਸਿਆਵਾਂ ਹਨ।ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਸ਼ਹਿਰ ਨਿਵਾਸੀਆਂ ਵੱਲੋਂ ਵੀ ਕਈ ਜਗ੍ਹਾ ਲੱਡੂਆਂ ਨਾਲ ਤੋਲਕੇ ਵਿਧਾਇਕਾ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪੂਰੀ ਤਰ੍ਹਾਂ ਨਾਲ ਆਪ ਪਾਰਟੀ ਨਾਲ ਖੜ੍ਹੇ ਹਨ ‘ਤੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।ਇਸ ਮੌਕੇ ਜਗਦੀਸ਼ ਗੋਇਲ ਪ੍ਰਧਾਨ ਨਗਰ ਪੰਚਾਇਤ ਮੂਨਕ,ਜਸਵੀਰ ਕੋਰ, ਦੀਪਕ ਸਿੰਗਲਾ ਵਾਇਸ ਚੇਅਰਮੈਨ ਮਾਰਕੀਟ ਮੂਨਕ,ਭੱਲਾ ਸਿੰਘ ਕੜੈਲ ਚੇਅਰਮੈਨ ਬਲਾਕ ਅੰਨਦਾਣਾ ਐਂਟ ਮੂਨਕ,ਮੱਖਣ ਲਾਲ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਮੂਨਕ,ਗੁਰਚੇਤ ਸਿੰਘ ਪਾਪੜਾ,ਪ੍ਰਸ਼ੋਤਮ ਸਿੰਗਲਾ,ਬਬਲੀ ਸਰਪੰਚ ਰਾਮਪੁਰਾ,ਸੁਖਵਿੰਦਰ ਸਿੰਘ ਸਰਪੰਚ ਗਨੋਟਾ,ਮਹਿੰਦਰ ਸਿੰਘ, ਉਹਨਾਂ ਨਾਲ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।