ਚੂਡ਼ੀਆਂ (ਮਨਜੀਤ ਸਿੰਘ ਤਲਵੰਡੀ )ਵਿਧਾਨ ਸਭਾ ਹਲਕਾ ਫਤਿਹਗਡ਼੍ਹ ਚੂਡ਼ੀਆਂ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਰਦਾਰ ਲਖਬੀਰ ਸਿੰਘ ਲੋਧੀਨੰਗਲ ਦੇ ਹੱਕ ਵਿੱਚ ਪਿੰਡ ਢਡਿਆਲਾ ਨੱਤ ਵਿਖੇ ਸਾਬਕਾ ਸਰਪੰਚ ਸੁਖਦੇਵ ਸਿੰਘ ਸ਼ਾਹ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਹੋਈ l ਇਸ ਮੀਟਿੰਗ ਵਿਚ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਅਤੇ ਬਲਜਿੰਦਰ ਸਿੰਘ ਬੱਜੂਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਮੰਚ ਦਾ ਸੰਚਾਲਨ ਕਰਦੇ ਹੋਏ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਜੇ ਪੰਜਾਬ ਵਿੱਚ ਅਕਾਲੀ ਬਸਪਾ ਦੀ ਸਾਂਝੀ ਸਰਕਾਰ ਹੁੰਦੀ ਹੈ ਤਾਂ ਹਰ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ l ਖ਼ਾਸ ਤੌਰ ਤੇ ਗ਼ਰੀਬ ਅਤੇ ਦਲਿਤ ਵਰਗ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇਗੀ l ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਅਕਾਲੀਆਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਸਨ ਉਨ੍ਹਾਂ ਦਾ ਹਿਸਾਬ ਵੀ ਲਿਆ ਜਾਵੇਗਾ l ਸਾਬਕਾ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਵੀ ਲਖਬੀਰ ਸਿੰਘ ਲੋਧੀਨੰਗਲ ਦੇ ਹੱਕ ਵਿੱਚ ਵੋਟ ਮੰਗੇ ਅਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ l ਇਸ ਮੌਕੇ ਸਰਪੰਚ ਸੁਖਦੇਵ ਸਿੰਘ ਦੇ ਨਾਲ ਤਜਿੰਦਰ ਸਿੰਘ, ਜਗਰੂਪ ਸਿੰਘ , ਹਰਦੀਪ ਸਿੰਘ ,ਸੁਖਦੇਵ ਸਿੰਘ, ਜਸਬੀਰ ਸਿੰਘ, ਬਲਦੇਵ ਸਿੰਘ, ਵਿਪਨ ਕੁਮਾਰ ,ਸਤਨਾਮ ਸਿੰਘ, ਮਨਦੀਪ ਸਿੰਘ ,ਗੁਰਸੇਵਕ ਸਿੰਘ , ਸੁਖਵਿੰਦਰ ਸਿੰਘ ਆਦਿ ਵਿਅਕਤੀ ਹਾਜ਼ਰ ਸਨ l