(ਰਛਪਾਲ ਸਿੰਘ ਬਟਾਲਾ )
ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਨੇ ਕਿਲਾ ਲਾਲ ਸਿੰਘ ਪਿੰਡ ਵਿਖੇ ਜਿਲਾ ਅਗੂ ਕਾ ਕਪਤਾਨ ਸਿੰਘ ਤੇ ਸਰਬਜੀਤ ਦੀ ਅਗਵਾਈ ਹੇਠ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਜਿਸ ਨੂੰ ਸਬੋਧਨ ਕਰਦਿਆ ਜਿਲ੍ਹਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੀ ਪਰਾਟੀ ਦੇ ਲਖੀਮਪੁਰ ਦੇ ਦੇ ਦੋਸ਼ੀ ਅਮਿਤ ਮਿਸ਼ਰਾ ਨੂੰ ਜਮਾਨਤ ਦੇ ਕੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾ ਨਾਲ ਧਰੋਹ ਕਮਾਇਆ ਹੈ ਤੇ ਪੰਜਾਬ ਦੇਸ਼ ਵਿੱਚ ਅੱਜ ਵੀ ਮੋਦੀ ਸਾਹਿਬ ਦੇਸ਼ ਦੇ ਕਿਸਾਨਾ ਨੂੰ ਰੋਲਣ ਵਾਲਾ ਚੋਣ ਰੈਲੀ ਕਰ ਰਹੇ ਹੈ ਉਹਨਾ ਕਿਹਾ ਕਿ ਦੇਸ਼ ਰਿਵਾਇਤੀ ਪਰਾਟੀਆ ਦੇ ਨੂੰ ਵੋਟ ਨਾ ਪਾਉਣ ਤੇ ਕਾਰਪੋਰੇਟ ਘਰਾਣਿਆ ਦੀ ਮੋਦੀ ਅਡਾਨੀ ਆੰਬਨੀ ਦਾ ਵਿਰੋਧ ਕਰੋ ਤੇ ਬਾਈਕਾਟ ਦਾ ਨਆਰਾ ਬੁਲੰਦ ਕਰੋ ਤੇ ਆਪਣੇ ਆਪਣੇ ਗਲੀਆ ਮੱਹਲਿਆ ਪਿੰਡਾ ਸ਼ਹਿਰੀ ਇਲਾਕਿਆ ਵਿਚ ਇਹਨਾ ਦਾ ਵਿਰੋਧ ਕਰੋ ਇਸ ਹਰਜੀਤ ਕੌਰ ਰਾਣੀ ਕੁਲਜੀਤ ਗੁਰਜੀਤ ਕੌਰ ਛਿੰਦੋ ਕਸ਼ਮੀਰ ਕੌਰ ਹਰਜਿੰਦਰ ਕੌਰ ਬਲਜੀਤ ਕੌਰ ਸੀਰੋ ਭੋਲੀ ਲਾਲ ਸਿੰਘ ਸਖਦੇਵ ਸਿੰਘ ਆਦਿ ਮੈਬਰ ਹਾਜਰ ਸਨ
