ਕਾਂਗਰਸ ਦਾ ਖਹਿੜਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਈ ਭੂੰਦੜ
ਭੈਣੀ ਦੀ ਪੰਚਾਇਤ
ਮੂਨਕ, 14 ਫਰਵਰੀ ( ਤਨੇਜਾ ਪਰਕਾਸ )-ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਐਨਡੀਏ ਦੇ ਉਮੀਦਵਾਰ
ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਸ਼ਾਨਦਾਰ ਕਾਰਗੁਜਾਰੀ ਤੋਂ ਪ੍ਰਭਾਵਿਤ ਪੰਚਾਇਤਾਂ ਦਾ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ
ਕੜੀ ਤਹਿਤ ਚੋਣਾਂ ਦੇ ਆਖਰੀ ਪੜਾਅ ’ਤੇ ਸ੍ਰ. ਢੀਂਡਸਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ
ਬਹੁਤ ਵੱਡਾ ਹੁੰਗਾਰਾ ਮਿਲਿਆ, ਜਦੋਂ ਹਲਕੇ ਅਧੀਨ ਆਉਦੇ ਪਿੰਡ ਭੂੰਦੜ ਭੈਣੀ ਦੀ ਪੰਚਾਇਤ
ਅਤੇ ਪਤਵੰਤੇ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਸ਼੍ਰੋਮਣੀ
ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਕੇ ਸ੍ਰ. ਢੀਂਡਸਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ
ਭਰੋਸਾ ਦਿਵਾਇਆ।
ਇਸ ਮੌਕੇ ਸ਼ਾਮਲ ਹੋਏ ਪੰਚਾਂ ਅਤੇ ਪਤਵੰਤੇ ਆਗੂਆਂ ਦਾ ਸਵਾਗਤ ਕਰਦਿਆਂ ਸ੍ਰ. ਢੀਂਡਸਾ ਨੇ
ਕਿਹਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਚੋਣਾਂ ਦੇ ਆਖਰੀ ਪੜਾਅ ਦੌਰਾਨ ਪਾਰਟੀ ਦੀ
ਚੋਣ ਮੁਹਿੰਮ ਸਭ ਤੋਂ ਅੱਗੇ ਚੱਲ ਰਹੀ ਹੈ। ਸਭ ਵਰਗਾਂ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ
ਨੇ ਬੂਥ ਪੱਧਰ ਤੱਕ ਜੇਤੂ ਇਕਾਈਆਂ ਬਣਾ ਕੇ ਚੋਣ ਮੁਹਿੰਮ ਨੂੰ ਵੱਡੀ ਜਿੱਤ ਵੱਲ ਤੋਰ
ਲਿਆ ਹੈ। ਸ੍ਰ. ਢੀਂਡਸਾ ਨੇ ਕਿਹਾ ਕਿ ਨੌਜਵਾਨਾਂ ਨੇ ਟੈਲੀਫੋਨ ਚੋਣ ਨਿਸ਼ਾਨ ਵੋਟਰਾਂ ਦੇ
ਮਨਾਂ ਤੱਕ ਪਹੁੰਚਾਉਣ ਲਈ ਗੀਤਾਂ, ਕਿਤਾਬਚਿਆਂ, ਐਸ.ਐਮ.ਐਸ. ਅਤੇ ਆਨਲਾਈਨ ਆਡੀਓ-ਵੀਡੀਓ
ਦਾ ਸਹਾਰਾ ਲੈ ਕੇ ਚੋਣ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਇਆ ਹੈ। ਦਰਜਨਾਂ ਆਡੀਓ ਤੇ ਗੀਤ
ਯੂ-ਟਿਊਬ ’ਤੇ ਅਪਲੋਡ ਕੀਤੇ। ਫੋਟੋਆਂ ਅਤੇ ਨਾਟਕ ਤਿਆਰ ਕਰਕੇ ਵੋਟਰਾਂ ਨੂੰ ਇਹ ਦੱਸਣ
ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਜਿੱਥੇ ਹੱਕ ਸੱਚ ਦਾ ਪੱਲਾ ਫੜ੍ਹ ਕੇ ਸੂਬੇ ਦੀ
ਖੁਸ਼ਹਾਲੀ ਤੇ ਤਰੱਕੀ ਦੇ ਚਾਹਵਾਨ ਹਾਂ, ਉੱਥੇ ਲਹਿਰਾ ਹਲਕੇ ਦੀ ਖੁਸ਼ਹਾਲੀ ਤੇ ਤਰੱਕੀ ਲਈ
ਜੋ ਕੀਤਾ ਹੈ ਅਤੇ ਕਰਨਾ ਹੈ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ
ਟੈਲੀਫੋਨ ਦਾ ਬਟਨ ਦਬਾਉਣ ਦਾ ਮਨ ਬਣਾ ਲਿਆ ਹੈ ਅਤੇ ਅਗਲੇ ਐਤਵਾਰ ਹਲਕੇ ਵਾਸੀ ਇਹ
ਫੈਸਲਾ ਸੁਣਾਉਣ ਲਈ ਉਤਾਵਲੇ ਹਨ।
ਇਸ ਮੌਕੇ ਬਲਵਿੰਦਰ ਸਿੰਘ ਠੇਕੇਦਾਰ ਦੀ ਪ੍ਰੇਰਣਾ ਸਦਕਾ ਅੰਗਰੇਜ ਸਿੰਘ ਪੰਚ, ਅਮਿ੍ਰੰਤ
ਸਿੰਘ ਪੰਚ, ਬਿੰਦਰ ਸਿੰਘ ਪੰਚ, ਜੱਸੀ ਸਿੰਘ ਪੰਚ, ਲਾਭ ਸਿੰਘ ਪੰਚ, ਮਿੰਦਰ ਸਿੰਘ,
ਪਰਮਜੀਤ ਸਿੰਘ, ਪਿੱਲਾ ਸਿੰਘ, ਬਿੰਦਰ ਸਿੰਘ, ਨਿਰੰਜਣ ਸਿੰਘ, ਭੋਲਾ ਸਿੰਘ ਸਮੇਤ ਵੱਡੀ
ਗਿਣਤੀਆਂ ਆਗੂਆਂ ਤੇ ਵਰਕਰਾਂ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ
ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਫੋਟੋ ਕੈਪਸ਼ਨ- ਪਿੰਡ ਭੂੰਦੜ ਭੈਣੀ ਦੀ ਪੰਚਾਇਤ ਅਤੇ ਪਤਵੰਤੇ ਆਗੂ ਸ਼ਾਮਲ ਹੋਣ ਵੇਲੇ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੇ ਨਾਲ।