ਮੂਨਕ 13 ਫਰਵਰੀ ( ਤਨੇਜਾ ਪਰਕਾਸ )-ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ
ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਧਰਮ ਪਤਨੀ ਬੀਬੀ
ਗਗਨਦੀਪ ਕੌਰ ਢੀਂਡਸਾ ਨੇ ਮੂਨਕ ਸ਼ਹਿਰ ਅੰਦਰ ਘਰ-ਘਰ ਜਾ ਕੇ ਸ੍ਰ. ਪਰਮਿੰਦਰ ਸਿੰਘ
ਢੀਂਡਸਾ ਵੱਲੋਂ ਕਰਵਾਏ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਉਦਿਆਂ ਹਲਕੇ ਦੇ ਵਿਕਾਸ ਅਤੇ
ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਚੋਣ ਨਿਸ਼ਾਨ ਟੈਲੀਫੋਨ ਦਾ ਬਟਨ ਦਬਾਉਣ ਦੀ ਅਪੀਲ
ਕੀਤੀ। ਇਸ ਦੌਰਾਨ ਜਿੱਥੇ ਲੋਕਾਂ ਵੱਲੋਂ ਬੀਬੀ ਗਗਨਦੀਪ ਕੌਰ ਢੀਂਡਸਾ ਦਾ ਭਰਵਾਂ ਸਵਾਗਤ
ਕੀਤਾ ਗਿਆ, ਉੱਥੇ ਹੀ ਵੱਖ-ਵੱਖ ਥਾੲੀਂ ਬਜੁਰਗਾਂ ਨੇ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ
ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ।
ਬੀਬੀ ਗਗਨਦੀਪ ਕੌਰ ਢੀਂਡਸਾ ਨੇ ਕਿਹਾ ਕਿ ਸ੍ਰ. ਢੀਂਡਸਾ ਦੀ ਚੋਣ ਮੁਹਿੰਮ ਨੂੰ ਜਿੱਤ
ਦੇ ਮੁਕਾਮ ਵੱਲ ਲੈ ਕੇ ਜਾਣ ਲਈ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ
ਰਿਹਾ ਹੈ, ਜਿਸਦਾ ਮੁੱਖ ਕਾਰਨ ਸ਼ਹਿਰ ਦਾ ਅਜਿਹਾ ਕੋਈ ਮੁਹੱਲਾ ਜਾਂ ਗਲੀ ਨਹੀਂ, ਜਿੱਥੇ
ਵਿਕਾਸ ਦੇ ਕੰਮਾਂ ਵਾਸਤੇ ਸ੍ਰ. ਢੀਂਡਸਾ ਨੇ ਗ੍ਰਾਂਟ ਨਾ ਦਿੱਤੀ ਹੋਵੇ। ਬੀਬੀ ਢੀਂਡਸਾ
ਨੇ ਕਿਹਾ ਕਿ ਕਾਂਗਰਸ ਪਾਰਟੀ ਲੰਬਾ ਸਮਾਂ ਹਲਕੇ ’ਤੇ ਕਾਬਜ ਰਹੀ, ਪਰ ਹਲਕੇ ਦੇ ਵਿਕਾਸ
ਲਈ ਇਨ੍ਹਾਂ ਕੁਝ ਨਹੀਂ ਕੀਤਾ, ਜਿਸ ਕਰਕੇ ਕਾਂਗਰਸ ਆਪਣਾ ਭਰੋਸਾ ਪੂਰੀ ਤਰ੍ਹਾਂ ਗੁਆ
ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਵਿਕਾਸ ਕਰਵਾਉਣ
ਵਾਲੇ ਸ੍ਰ. ਢੀਂਡਸਾ ਨੂੰ ਹੀ ਵੋਟ ਪਾਉਣਗੇ। ਉਨ੍ਹਾਂ ਦਾਅਵੇ ਨਾਲ ਕਿਹਾ ਆਉਣ ਵਾਲੀ 20
ਫਰਵਰੀ ਨੂੰ ਹਲਕੇ ਦੇ ਲੋਕ ਚੋਣ ਨਿਸ਼ਾਨ ਟੈਲੀਫੋਨ ਦਾ ਬਟਨ ਦਬਾ ਕੇ ਹਲਕੇ ਦੀ ਨੁਹਾਰ
ਬਦਲਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਬੀਬੀ ਗਗਨਦੀਪ ਕੌਰ ਢੀਂਡਸਾ ਦੇ ਨਾਲ ਭੀਮ ਸੈਨ ਗਰਗ, ਪ੍ਰਦੀਪ ਰਾਓ, ਕਾਬਲ
ਸੇਖੋਂ, ਬੰਟੂ ਸੈਣੀ, ਜੈਪਾਲ ਸੈਣੀ, ਪ੍ਰਕਾਸ਼ ਮਲਾਨਾ, ਬਲਕਾਰ ਨੰਬਰਦਾਰ, ਮੋਹਿਕ ਗਰਗ,
ਕਸ਼ਿਸ਼ ਅਰੋੜਾ, ਹਨੀ ਗਿੱਲ, ਪ੍ਰਤਾਪ ਸੇਖੋਂ, ਗੁਰਦਾਸ ਸੇਖੋਂ, ਚਿਰਾਗ ਗਰਗ, ਵਿਸ਼ਾਲ
ਬਾਂਸਲ, ਗੁਰਜੰਟ ਸੇਖੋਂ, ਰਾਕੇਸ਼ ਗਰਗ, ਲਕਸ਼ਮੀ ਸ਼ਰਮਾ, ਸ਼ੀਲਾ ਸ਼ਰਮਾ, ਕਿਰਨਾ, ਗੁਰਵਿੰਦਰ
ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ, ਕਿਰਨ ਕੌਰ, ਸੱਤਿਆ ਦੇਵੀ, ਕਾਂਤਾ ਦੇਵੀ, ਗਗਨ
ਸਲੇਮਗੜ੍ਹ,ਸੁਨੈਣਾ ਸ਼ਰਮਾ, ਸਲੀਮ ਅਲੀ ਖਾਨ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ
ਹਾਜਰ ਸਨ।
ਫੋਟੋ ਕੈਪਸ਼ਨ- ਮੂਨਕ ਸ਼ਹਿਰ ਅੰਦਰ ਚੋਣ ਪ੍ਰਚਾਰ ਦੌਰਾਨ ਗਗਨਦੀਪ ਕੌਰ ਢੀਂਡਸਾ ਨੂੰ ਆਸ਼ੀਰਵਾਦ ਦਿੰਦੇ ਹੋਏ ਇੱਕ ਬਜੁਰਗ ਬੀਬੀ।