ਮੂਨਕ (ਤਨੇਜਾ ਪਰਕਾਸ )ਭਾਰਤੀ ਕਿਸਾਨ ਯੂਨੀਅਨ
ਏਕਤਾ(ਉਗਰਾਹਾਂ) ਵੱਲੋਂ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਂ ਮੰਨੀਆਂ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਅਤੇ ਚੋਣ ਪ੍ਰਚਾਰ ਲਈ ਪੰਜਾਬ ਪਹੁੰਚਣ ਤੇ ਬਲਾਕ ਮੂਣਕ ਦੇ ਪ੍ਧਾਨ ਸੁਖਦੇਵ ਕੜੈਲ ਦੀ ਅਗਵਾਈ ਹੇਠ ਮੋਦੀ ਅਤੇ ਉਸਦੀ ਜੁੰਡਲੀ ਦੀ ਪੰਜਾਬ ਫੇਰੀ ਦੇ ਸਖ਼ਤ ਵਿਰੋਧ ਵਜੋਂ ਮੂਨਕ ਬਲਾਕ ਦੇ 20 ਤੋਂ ਵੱਧ ਪਿੰਡਾਂ ਵਿਚ ਵੱਡੇ ਇਕੱਠ ਕਰਕੇ ਰੋਸ ਵਜੋਂ ਨਾਅਰੇਬਾਜ਼ੀ ਕਰਦੇ ਹੋਏ ਮੋਦੀ ਅਤੇ ਉਸਦੇ ਸਾਥੀਆਂ ਦੇ ਪੁਤਲੇ ਸਾੜੇ ਗਏ।ਇਸ ਮੌਕੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਰਿੰਕੂ ਮੂਣਕ ਨੇ ਦੱਸਿਆ ਕਿ 16 ਫਰਵਰੀ ਨੂੰ ਐਸ਼ ਡੀ ਐਮ ਦਫ਼ਤਰ ਮੂਣਕ ਅੱਗੇ ਤਕਰੀਬਨ 1ਵਜੇ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 750 ਤੋਂ ਵੱਧ ਕਿਸਾਨਾਂ ਦੀ ਕਾਤਲ ਭਾਜਪਾ ਨੂੰ ਕਿਰਤੀ ਲੋਕ ਕਦੇ ਵੀ ਮੂੰਹ ਨਹੀਂ ਲਾਉਣਗੇ। ਮੋਦੀ ਦੀ ਪੰਜਾਬ ਫੇਰੀ ਦਾ ਲੋਕਾਂ ਚ ਵਿਰੋਧ ਹੜ੍ਹ ਵਾਂਗ ਦਿਨੋ-ਦਿਨ ਵੱਧ ਰਿਹਾ ਹੈ।ਉਹਨਾਂ ਨੇ ਕਿਹਾ ਕਿ 17 ਫਰਵਰੀ ਨੂੰ ਬਰਨਾਲੇ ਅਨਾਜ ਮੰਡੀ ਵਿਚ ਲੋਕ ਕਲਿਆਣ ਰੈਲੀ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿਚ ਨੌਜਵਾਨ ਆਗੂ ਟੀਮਾਂ ਇਕਾਈਆਂ ਨਾਲ ਮਿਲ ਕੇ ਕਿਸਾਨਾਂ ਮਜ਼ਦੂਰਾਂ ਦੀ ਲਾਮਬੰਦੀ ਕਰ ਰਹੀਆਂ ਹਨ। ਅਤੇ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹਾ ਹੈ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਬੱਲਰਾ ਨੇ ਕਿਹਾ ਕਿ ਬੇਸ਼ੱਕ ਸਿਆਸੀ ਪਾਰਟੀਆਂ ਨੇ ਪੰਜਾਬ ਵਿੱਚ ਵੋਟ ਸਿਆਸਤ ਰਾਹੀਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ , ਧਰਮਾਂ ਅਤੇ ਪਾਰਟੀਆਂ ਦੇ ਨਾਂ ਤੇ ਲੜਾ ਕੇ ਦੋ -ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ।ਪਰ ਲੋਕ ਇਕ ਜੁੱਟ ਹਨ।ਇਸ ਮੌਕੇ ਬਲਾਕ ਆਗੂ ਦਰਸ਼ਨ ਖੋਖਰ, ਮੱਖਣ ਪਾਪੜਾ, ਰੋਸ਼ਨ ਮੂਣਕ, ਸੁਖਦੇਵ ਸ਼ਰਮਾ,ਬੰਟੀ ਢੀਂਡਸਾ, ਬੱਬੂ ਚੱਠੇ ਗੋਬਿੰਦਪੁਰਾ,ਗਗਨ ਮੂਣਕ, ਕੁਲਦੀਪ ਗੁਲਾੜੀ, ਬੀਰਬਲ ਹਮੀਰਗੜ੍ਹ, ਗੁਰਮੀਤ ਮਹਾ ਸਿੰਘ, ਮਿਠੂ ਹਾਂਡਾ, ਜਸਵੀਰ ਫੂਲਦ,ਰਮੇਸ਼ ਅਨਦਾਣਾ, ਪੀ ਐਸ ਯੂ ਸ਼ਹੀਦ ਰੰਧਾਵਾ ਦੇ ਸੂਬਾ ਆਗੂ ਹੁਸ਼ਿਆਰ ਸਲੇਮਗੜ੍ਹ, ਜਗਸੀਰ ਸਲੇਮਗੜ੍ਹ ਇਸ ਤੋਂ ਇਲਾਵਾ ਪਿੰਡ ਇਕਾਈਆ ਦੇ ਹਾਜਰ ਸਨ