- ਪਿੰਡ ਟਿੱਬਾ ਦੇ ਕਬੱਡੀ ਖਿਡਾਰੀ ਅਮਨਦੀਪ ਸਿੰਘ ਦੀ ਕੈਨੇਡਾ ਵਿੱਚ ਅਚਾਨਕ ਮੌਤ ਤੇ ਇਲਾਕੇ ਵਿੱਚ ਸੋਗ ਦੀ ਲਹਿਰ
- ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ
ਕਪੂਰਥਲਾ , 14 ਫਰਵਰੀ (ਕੌੜਾ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਦੇ ਨੌਜਵਾਨ ਕਬੱਡੀ ਖਿਡਾਰੀ ਅਮਨਦੀਪ ਸਿੰਘ (26) ਪੁੱਤਰ ਸਵਰਗਵਾਸੀ ਊਧਮ ਸਿੰਘ ਦਾ ਅੱਜ ਕੈਨੇਡਾ ਵਿਖੇ ਇੱਕ ਐਕਸੀਡੈਂਟ ਦੌਰਾਨ ਅਚਾਨਕ ਦਿਹਾਂਤ ਹੋ ਜਾਣ ਕਾਰਨ ਮਾਂ ਖੇਡ ਕਬੱਡੀ ਨੂੰ ਵੱਡਾ ਘਾਟਾ ਪਿਆ ਹੈ। ਅਮਨਦੀਪ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਪਤਾ ਲੱਗਣ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਅਮਨਦੀਪ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਮਲ ਟਿੱਬਾ ਦਾ ਵੱਡਾ ਭਰਾ ਸੀ ਅਤੇ 4 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਿਆ ਸੀ ਤੇ ਉੱਥੇ ਟੋਰਾਂਟੋ ਕਲੱਬ ਵੱਲੋਂ ਕਬੱਡੀ ਖੇਡ ਰਿਹਾ ਸੀ।
ਕਬੱਡੀ ਦਾ ਚੰਗਾ ਖਿਡਾਰੀ ਹੋਣ ਕਰਕੇ ਕੈਨੇਡਾ ਦੇ ਕਲੱਬਾਂ ਵਿੱਚ ਉਸ ਦਾ ਚੰਗਾ ਨਾਂ ਸੀ। ਵਰਨਣਯੋਗ ਹੈ ਕਿ 6 ਸਾਲ ਪਹਿਲਾਂ ਅਮਨਦੀਪ ਸਿੰਘ ਦੇ ਪਿਤਾ ਦੀ ਵੀ ਅਚਾਨਕ ਮੌਤ ਹੋ ਗਈ ਸੀ। ਕੋਚ ਕੁਲਬੀਰ ਸਿੰਘ ਕਾਲੀ ਅਨੁਸਾਰ ਅੱਜ ਸਵੇਰੇ ਅਮਨਦੀਪ ਸਿੰਘ ਟਰਾਲਾ ਲੈ ਕੇ ਟੋਰਾਂਟੋ ਵੱਲ ਆ ਰਿਹਾ ਸੀ ਪਰ ਅਚਾਨਕ ਟਰਾਲਾ ਪਲਟ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿ ਰਿਹਾ ਉਸ ਦਾ ਭਰਾ ਕਮਲ ਟਿੱਬਾ ਵੀ ਸੂਚਨਾ ਮਿਲਣ ਤੇ ਘਟਨਾ ਸਥਾਨ ਤੇ ਪਹੁੰਚ ਚੁੱਕਾ ਹੈ। ਕੈਨੇਡਾ ਦੇ ਕਬੱਡੀ ਪ੍ਰੇਮੀਆਂ, ਕਲੱਬਾਂ ਦੇ ਅਹੁਦੇਦਾਰਾਂ ਤੇ ਖਿਡਾਰੀਆਂ ਵੱਲੋਂ ਕਮਲ ਟਿੱਬਾ ਨਾਲ਼ ਦੁੱਖ਼ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਮਨਦੀਪ ਸਿੰਘ ਟਿੱਬਾ ਦੇ ਅਚਾਨਕ ਦਿਹਾਂਤ ਉੱਪਰ ਸੀਨੀਅਰ ਆਗੂ ਪ੍ਰੋ.ਚਰਨ ਸਿੰਘ, ਵਿਧਾਇਕ ਨਵਤੇਜ ਸਿੰਘ ਚੀਮਾ,ਕੈਪਟਨ ਹਰਮਿੰਦਰ ਸਿੰਘ, ਰਾਣਾ ਇੰਦਰਪ੍ਰਤਾਪ ਸਿੰਘ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ, ਇੰਜ ਸਵਰਨ ਸਿੰਘ, ਬੀਬੀ ਗੁਰਪ੍ਰੀਤ ਕੌਰ ਰੂਹੀ, ਸਰਪੰਚ ਪ੍ਰੋ ਬਲਜੀਤ ਸਿੰਘ, ਸਾਬਕਾ ਸਰਪੰਚ ਜਸਵਿੰਦਰ ਕੌਰ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਦਸਮੇਸ਼ ਕਲੱਬ ਟਿੱਬਾ ਦੇ ਪ੍ਰਧਾਨ ਤਰਸੇਮ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਪੰਚ ਕੁਲਵੰਤ ਸਿੰਘ, ਪੰਚ ਹਰਨੇਕ ਸਿੰਘ, ਕੋਚ ਕੁਲਬੀਰ ਸਿੰਘ, ਤੇਜਿੰਦਰਪਾਲ ਸਿੰਘ ਮੱਟਾ, ਬਲਬੀਰ ਸਿੰਘ ਭਗਤ, ਅਮਰਜੀਤ ਸਿੰਘ ਜੇ.ਈ, ਸੁਰਜੀਤ ਸਿੰਘ,ਸੂਰਤ ਸਿੰਘ ਅਮਰਕੋਟ, ਅਮਰਜੀਤ ਕੰਡਾ, ਸਰਪੰਚ ਸੁਰਜੀਤ ਸਿੰਘ ਬੱਗਾ, ਬਲਦੇਵ ਸਿੰਘ ਜਾਂਗਲਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।