ਨੂਰਮਹਿਲ : ਪੰਜਾਬ ਵਿਧਾਨ ਸਭਾ 2022(Punjab Election 2022) ਲਈ ਵੋਟਾਂ ਦਾ ਦਿਨ ਨੇੜੇ ਹੈ ਤੇ ਵੱਡੇ ਸਿਆਸੀ ਆਗੂਆਂ ਵੱਲੋਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਮਿਲਣ ਦਾ ਦੌਰ ਵੀ ਜਾਰੀ ਹੈ। ਇਸੇ ਕੜੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit singh channi ) ਨੇ ਨੂਰਮਹਿਲ (nurmahal) ਦੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ( Divya Jyoti Jagrati Sansthan) ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦਾ ਭਲਾ ਮੰਗਿਆ।
ਚੋਣਾਂ ਵਿਚਾਲੇ ਸਿਆਸਤਦਾਨਾਂ ਦੇ ਡੇਰਿਆਂ ਚ ਗੇੜੇ ਜਾਰੀ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਬੀਤੀ ਰਾਤ ਨੂਰਮਹਿਲ ਪਹੁੰਚੇ ਅਤੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਧਾਰਮਕ ਆਗੂਆਂ ਨਾਲ ਮੁਲਾਕਾਤ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਮੱਥਾ ਟੇਕ ਕੇ ਸਰਬੱਤ ਦਾ ਭਲੇ ਦੀ ਪ੍ਰਾਰਥਨਾ ਕੀਤੀ।
