ਫਗਵਾੜਾ, 16 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਭਾਰਤੀ ਜਨਤਾ ਪਾਰਟੀ ਤੋਂ ਚੋਣ ਲੱੜ ਰਹੇ ਫਗਵਾੜਾ ਤੋਂ ਉਮੀਦਵਾਰ ਵਿਜੈ ਸਾਂਪਲਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਬਲ ਮਿਲਿਆ ਜਦੋਂ ਵਾਰਡ ਨੰਬਰ 37 ਤੋਂ ਕਾਂਗਰਸ ਦੇ ਬਲਾਕ ਮੀਤ ਪ੍ਰਧਾਨ ਦਵਿੰਦਰ ਜੋਸ਼ੀ, ਚੇਤਨਾ ਜੋਸ਼ੀ ਅਤੇ ਯੋਗੇਸ਼ ਜੋਸ਼ੀ ਸਮੇਤ ਅਨੇਕਾਂ ਸਾਥੀਆਂ ਸਮੇਤ ਵੰਦਨਾ ਗੋਇਲ, ਅਸ਼ੋਕ ਸੇਠੀ ਅਤੇ ਰਾਜੇਸ਼ ਸ਼ਰਮਾ ਰੁੱਕੀ ਦੇ ਯਤਨਾ ਸੱਦਕਾ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਦਵਿੰਦਰ ਜੋਸ਼ੀ ਨੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੂੰ ਭਰੋਸਾ ਦਵਾਇਆ ਕਿ ਉਹ ਵਾਰਡ ਤੋਂ ਵੱਧ ਤੋਂ ਵੱਧ ਵੋਟਾਂ ਪੁਆ ਕੇ ਉਨਾਂ ਨੂੰ ਕਾਯਾਬ ਬਨਾਉਣਗੇ। ਉਨਾਂ ਕਿਹਾ ਭਾਜਪਾ ਦੀ ਵਿਚਾਰਧਾਰਾ, ਜਨਹਿੱਤ ਵਿਚ ਬਣੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੇਸ਼ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਨਾਂ ਕਾਂਗਰਸ ਨੂੰ ਛੱਡਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਵਿਜੈ ਸਾਂਪਲਾ ਨੇ ਉਨਾਂ ਦਾ ਬੀਜੇਪੀ ਵਿਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਆਪ ਜੀ ਦੇ ਸਾਰੇ ਹੀ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਇਸ ਮੌਕੇ ਅਸ਼ੋਕ ਸੇਠੀ, ਪ੍ਰਮੋਦ ਚਾਵਲਾ, ਬਲਭਦਰਸੇਨ ਦੁੱਗਲ, ਭਜਨ ਵਾਤੀ, ਅਲਮੋਦ ਦੁੱਗਲ, ਅਮਿਤ ਸਾਂਪਲਾ, ਸਿਲਕੀ ਸਾਂਪਲਾ, ਨੈਂਸੀ ਸਾਂਪਲਾ, ਪੰਕਜ ਚਾਵਲਾ, ਬੌਬੀ, ਭਜਨ ਬੱਤੀ ਆਦਿ ਮੌਜੂਦ ਸਨ।
ਇਸੇ ਤਰਾਂ ਫਗਵਾੜਾ ਖੇੜਾ ਰੋਡ ਗਲੀ ਨੰਬਰ 6 ਤੋਂ ਵੀ ਵੱਖ ਵੱਖ ਪਾਰਟੀਆਂ ਦੇ ਪਰਿਵਾਰ ਭਾਜਪਾ ਵਿਚ ਸ਼ਾਮਲ ਹੋ ਗਏ, ਜਿਸ ਵਿਚ ਅਜੈ ਕੁਮਾਰ, ਰਾਮੂ, ਵਾਸੁਦੇਵ, ਵਿਜੈ, ਕਿਸ਼ੋਰ ਅਤੇ ਰਮੇਸ਼ ਸ਼ਾਮਲ ਸਨ।