ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੇਣ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਹੈ।
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਆਪਣੀ ਪਾਰਟੀ- ਪੰਜਾਬ ਲੋਕ ਕਾਂਗਰਸ ਬਣਾਈ ਅਤੇ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੇ ਹਨ।
ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, ”ਚੰਨੀ ਕੋਈ ਜਾਦੂਗਰ ਨਹੀਂ ਹੈ ਜਿਵੇਂ ਕਿ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਤਿੰਨ ਮਹੀਨਿਆਂ ਵਿੱਚ ਜਿਨ੍ਹਾਂ ਚਮਤਕਾਰਾਂ ਦੀ ਗੱਲ ਕਰ ਰਿਹਾ ਹੈ, ਉਹ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਮੇਰੀ ਸਖ਼ਤ ਮਿਹਨਤ ਦਾ ਨਤੀਜਾ ਹੈ। ਮੇਰੇ ਹਿਸਾਬ ਨਾਲ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਨਕਾਰੇ ਹਨ।
They (Congress) are concerned about what I am able to achieve in Punjab which is going against them. I can predict that Congress will not get more than 20-30 seats: Capt Amarinder Singh on #PunjabElections2022 pic.twitter.com/qe8jcaP5RF
— ANI (@ANI) February 20, 2022
ਮੈਂ ਭਵਿਖਬਾਣੀ ਕਰ ਸਕਦਾ ਹਾਂ ਕਿ ਪੰਜਾਬ ਵਿੱਚ ਕਾਂਗਰਸ ਨੂੰ ਸਿਰਫ਼ 20 ਤੋਂ 30 ਸੀਟਾਂ ਹੀ ਮਿਲਣਗੀਆਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ, ਅਸੀਂ (ਭਾਜਪਾ-ਪੀਐਲਸੀ ਗਠਜੋੜ) ਪਟਿਆਲਾ ਅਤੇ ਆਸਪਾਸ ਦੀਆਂ ਸੀਟਾਂ ‘ਤੇ ਬਹੁਤ ਚੰਗੀ ਜਿੱਤ ਦਰਜ ਕਰਾਂਗੇ।