ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਕਿਸੇ ਬੱਚੇ ਨੂੰ ਗੋਦ ਲੈਣ ਲਈ ਵਿਆਹ ਰਜਿਸਟ੍ਰੇਸ਼ਨ ਜ਼ਰੂਰੀ ਨਹੀਂ। ਕੋਰਟ ਦੇ ਇਸ ਹੁਕਮ ਨਾਲ ਟ੍ਰਾਂਸਜੈਂਡਰ ਵੀ ਬੱਚੇ ਨੂੰ ਗੋਦ ਲੈ ਸਕਦੇ ਹਨ। ਏਕਲ ਮਾਤਾ-ਪਿਤਾ ਹਿੰਦੂ ਦੱਤਕ ਤੇ ਪਾਲਣ ਪੋਸ਼ਨ ਐਕਟ, 1956 ਤਹਿਤ ਕਿਸੇ ਵੀ ਬੱਚੇ ਨੂੰ ਗੋਦ ਲੈ ਸਕਦਾ ਹੈ। ਇਹ ਹੁਕਮ ਜਸਟਿਸ ਡਾ. ਕੌਸ਼ਲ ਜਯੇਂਦਰ ਠਾਕਰ ਤੇ ਜਸਟਿਸ ਵਿਵੇਕ ਵਰਮਾਂ ਦੇ ਬੈਂਚ ਨੇ ਟ੍ਰਾਂਸਜੈਂਡਰ ਮਹਿਲਾ ਰੀਨਾ ਕਿੰਨਰ ਤੇ ਜਸਟਿਸ ਵਿਵੇਕ ਵਰਮਾ ਦੇ ਬੈਂਚ ਨੇ ਟ੍ਰਾਂਸਜੈਂਡਰ ਦੀ ਸੁਣਵਾਈ ਕਰਦੇ ਹੋਏ ਦਿੱਤਾ ਹੈ।
ਪਟੀਸ਼ਨ ’ਚ ਵਿਆਹ ਰਜਿਸਟਰਡ ਕਰਨ ਲਈ ਆਨਲਾਈਨ ਅਰਜ਼ੀ ’ਤੇ ਉਪ ਨਿਬੰਧਕ ਵਾਰਾਣਸੀ ਨੂੰ ਵਿਚਾਰ ਕਰਨ ਦਾ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ (ਟ੍ਰਾਂਸਜੈਂਡਰ ਮਹਿਲਾ) ਤੇ ਉਸ ਤੇ ਪਤੀ (ਮਰਦ) ਨੇ ਦਸੰਬਰ, 2000 ’ਚ ਮਹਾਵੀਰ ਮੰਦਿਰ ਅਰਦਲੀ ਬਾਜ਼ਾਰ, ਵਾਰਾਣਸੀ ’ਚ ਹਿੰਦੂ ਰੀਤੀ ਨਾਲ ਵਿਆਹ ਕੀਤਾ। ਫਿਰ ਬੱਚਾ ਗੋਦ ਲੈਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਚਾ ਗੋਦ ਲੈਣ ਲਈ ਹਿੰਦੂ ਵਿਆਹ ਐਕਟ ਤਹਿਤ ਵਿਆਹ ਸਰਟੀਫਿਕੇਟ ਦੀ ਜ਼ਰੂਰਤ ਪਵੇਗੀ। ਇਸ ਲਈ ਉਨ੍ਹਾਂ ਨੇ ਡਿਪਟੀ ਰਜਿਸਟਰਾਰ ਵਾਰਾਣਸੀ ਦੇ ਸਾਹਮਣੇ ਆਨਲਾਈਨ ਅਰਜ਼ੀ ਕੀਤੀ। ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਸਕੀ, ਕਿਉਂਕਿ ਪਟੀਸ਼ਨਰ ਇਕ ਟ੍ਰਾਂਸਜੈਂਡਰ ਮਹਿਲਾ ਹੈ। ਨਤੀਜੇ ਵਜੋਂ ਉਨ੍ਹਾਂ ਨੇ ਡਿਪਟੀ ਰਜਿਸਟਰਾਰ ਨੂੰ ਆਪਣੇ ਵਿਆਹ ਨੂੰ ਰਜਿਸਟਰਡ ਕਰਨ ਦਾ ਨਿਰਦੇਸ਼ ਦੇਣ ਲਈ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ, ਤਾਂ ਜੋ ਉਹ ਬੱਚਾ ਗੋਦ ਲੈ ਸਕਣ। ਹਾਈ ਕੋਰਟ ਨੇ ਰਜਿਸਟਰਾਰ ਨੂੰ ਪਟੀਸ਼ਨਕਰਤਾਵਾਂ ਦੀ ਆਨਲਾਈਨ ਅਰਜ਼ੀ ’ਤੇ ਵਿਸਥਾਰਤ ਹੁਕਮ ਪਾਸ ਕਰਨ ਦਾ ਨਿਰਦੇਸ਼ ਦਿੱਤਾ, ਪਰ ਇਹ ਵੀ ਕਿਹਾ ਕਿ ਬੱਚੇ ਨੂੰ ਗੋਦ ਲੈਣ ਲਈ ਵਿਆਹ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।