ਜਲੰਧਰ, (ਗੁਰਮੀਤ ਨਾਹਲ)-: ਪਿੰਡ ਲੇਸੜੀ ਵਾਲ ਵਿਖੇ ਸੈਲਫ ਹੈਲਪ ਗਰੁੱਪ ਬਲਾਕ ਆਦਮਪੁਰ ਦੀਆਂ ਔਰਤ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਦੌਰਾਨ ਗਗਨਦੀਪ ਸਿੰਘ ਡੀ.ਪੀ. ਐਮ ਜਲੰਧਰ ਅਤੇ ਜੋਧਾ ਸਿੰਘ ਬਲਾਕ ਇੰਚਾਰਜ ਸੁਲਤਾਨਪੁਰ ਲੋਧੀ ਵਿਸ਼ੇਸ਼ ਤੌਰ ਤੇ ਪੁੱਜੇ। ਜਿਨ੍ਹਾਂ ਦਾ ਗ੍ਰਾਮ ਪੰਚਾਇਤ ਲੇਸ਼ੜੀਵਾਲ ਦੀ ਸਰਪੰਚ ਸ਼੍ਰੀ ਮਤੀ ਇੰਦਰਜੀਤ ਕੌਰ, ਅਜੀਤ ਰਾਮ ਲੇਸੜੀਵਾਲ ਅਤੇ ਸਮੂਹ ਐਸ. ਐਚ.ਜੀ ਗਰੁੱਪ ਬਲਾਕ ਆਦਮਪੁਰ ਵਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਗਗਨਦੀਪ ਸਿੰਘ ਅਤੇ ਜੋਧਾ ਸਿੰਘ ਵਲੳ ਬੀਬੀਆਂ ਨੂੰ ਸੰਗਠਿਤ ਹੋਕੇ ਕੰਮ ਕਰਨ ਦੇ ਤਰੀਕੇ ਦੱਸੇ। ਅਤੇ ਸਰਕਾਰ ਦੁਆਰਾ ਸੈਲਫ ਹੈਲਪ ਗਰੁੱਪ ਵਿੱਚ ਬੀਬੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਲਾਭਦਾਇਕ ਸਕੀਮਾਂ ਬਾਰੇ ਦਸਿਆ ਅਤੇ ਉਹਨਾਂ ਸਕੀਮਾਂ ਨੂੰ ਕਿਸ ਤਰ੍ਹਾਂ ਸਰਕਾਰ ਤੋਂ ਲਾਭ ਲੈਣ ਲਈ ਵਰਤਿਆ ਜਾਵੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਲੋਂ ਪਿੰਡ ਲੇਸੜੀਵਾਲ ਵਿਖੇ ਕਲਸਟਰ ਲੈਵਲ ਦੀ ਕਮੇਟੀ ਦੀ ਚੋਣ ਕਰਕੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤਾਂ ਜੋ ਪਿੰਡਾਂ ਦੀਆਂ ਬੀਬੀਆਂ ਸਰਕਾਰ ਤੋਂ ਦਿਤੀਆਂ ਸਕੀਮਾਂ ਦਾ ਜਿਆਦਾ ਤੋਂ ਜਿਆਦਾ ਲਾਭ ਪ੍ਰਾਪਤ ਕਰ ਆਪਣੇ ਰੋਜਗਾਰ ਪੈਦਾ ਕਰ ਸਕਣ ਅਤੇ ਆਪਣੇ ਜੀਵਨ ਸਤਰ ਨੂੰ ਉੱਚਾ ਚੁੱਕ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੇ ਕੁਮਾਰ ਕਲੱਸਟਰ ਇੰਚਾਰਜ ਬਲਾਕ ਆਦਮ ਪੁਰ, ਪਰਵੀਨ ਕੁਮਾਰੀ, ਸੀਮਾ ਰਾਣੀ, ਆਸ਼ਾ ਰਾਣੀ, ਰਾਜ ਕੌਰ ਪੀ ਆਰ ਪੀ, ਜਸਵੀਰ ਕੌਰ, ਸੁਨੀਤਾ ਮਾਨ, ਕਮਲਜੀਤ ਕੌਰ ਪੰਚ ਚੂਹੜਵਾਲੀ ਅਤੇ ਬਲਾਕ ਆਦਮਪੁਰ ਦੀਆਂ ਔਰਤ ਮੈਂਬਰ ਹਾਜਰ ਸਨ ।