ਕਪੂਰਥਲਾ , 23 ਫ਼ਰਵਰੀ (ਕੌੜਾ)- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੇ 645 ਵੇਂ ਮਨਾਏ ਗਏ ਗੁਰਪੁਰਬ ਦੇ ਸ਼ੁੱਭ ਮੌਕੇ ਤੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਭਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਸਮਾਜ ਸੇਵਕ ਧਰਮ ਪਾਲ ਪੈਂਥਰ ਅਤੇ ਕ੍ਰਿਸ਼ਨ ਲਾਲ ਜੱਸਲ ਨੇ ਸਮਾਜ ਵਿਚ ਇਲਾਕੇ ਦੇ ਗਰੀਬ ਤੇ ਲੋੜਵੰਦ ਬੱਚਿਆਂ ਲਈ ਪਿੰਡਾਂ ਵਿੱਚ ਮੁਫ਼ਤ ਟਿਊਸ਼ਨ ਸੈੱਟਰ ਚਲਾ ਕੇ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਅਤ ਕਰਨ ਲਈ ਉਪਰਾਲੇ ਕਰ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ।
ਜੱਸਲ ਅਤੇ ਪੈਂਥਰ ਨੇ ਗੁਰੂ ਰਵਿਦਾਸ ਸਭਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਾ ਡਾ. ਅੰਬੇਡਕਰ ਸੁਸਾਇਟੀ ਲਈ ਬੁਹਤ ਹੀ ਮਾਣ ਵਾਲੀ ਗੱਲ ਹੈ ਅਤੇ ਭਵਿੱਖ ਵਿੱਚ ਵੀ ਇਸ ਮਾਨ-ਸਨਮਾਨ ਦੀ ਮਰਿਆਦਾ ਨੂੰ ਜਾਰੀ ਰੱਖਿਆ ਜਾਏਗਾ। ਸੁਸਾਇਟੀ ਕਪੂਰਥਲਾ ਇਲਾਕੇ ਵਿੱਚ ਬੱਚਿਆਂ ਨੂੰ ਸਿੱਖਿਅਤ ਅਤੇ ਲੜਕੀਆਂ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਲਈ ਯਤਨ ਜਾਰੀ ਰੱਖੇਗੀ ਤਾਂ ਕਿ ਮਹਿਗਾਈ ਦੇ ਯੁੱਗ ਵਿੱਚ ਲੜਕੀਆਂ ਸਵੈ ਰੁਜਗਾਰ ਦੇ ਕਾਬਿਲ ਬਣ ਸਕਣ।
ਇਸ ਮੌਕੇ ਤੇ ਗੁਰੂ ਰਵਿਦਾਸ ਸਭਾ ਦੇ ਉੱਪ ਪ੍ਰਧਾਨ ਕਸ਼ਮੀਰ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ, ਅਮਰਜੀਤ ਸਿੰਘ ਮੱਲ, ਕੁਲਵਿੰਦਰ ਸਿੰਘ ਸਿਵੀਆ, ਝਲਮਣ ਸਿੰਘ ਭਾਟੀਆ, ਨਰੇਸ਼ ਕੁਮਾਰ, ਗੁਰਮੁਖ ਦਾਸ, ਗੁਰਨਾਮ ਸਿੰਘ, ਰੂਪ ਲਾਲ, ਪ੍ਰਨੀਸ਼ ਕੁਮਾਰ, ਨਿਰਵੈਰ ਸਿੰਘ, ਨਿਰਮਲ ਸਿੰਘ, ਗੁਰਬਖਸ਼ ਸਲੋਹ, ਡਾ. ਜਨਕ ਰਾਜ ਭੁਲਾਣਾ, ਧਰਮਵੀਰ ਅਤੇ ਸੰਤੋਖ ਰਾਮ ਜਨਾਗਲ ਆਦਿ ਸ਼ਾਮਿਲ ਸਨ।
ਕੈਪਸ਼ਨ – ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼