ਮੋਰਿੰਡਾ : ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਖ਼ੁਦ ਸੂਬੇ ਦੇ ਦੋ ਹਲਕਿਆਂ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜ ਚੁੱਕੇ ਹਨ, ਇਸ ਸਮੇਂ ਫੁਰਸਤ ਦੇ ਪਲ ਬਿਤਾ ਰਹੇ ਹਨ।
ਚੰਨੀ ਮੰਗਲਵਾਰ ਨੂੰ ਚੰਡੀਗੜ੍ਹ ਦੇ ‘ਇੰਸਟੀਚਿਊਟ ਫ਼ਾਰ ਬਲਾਈਂਡ’ ਪੁੱਜੇ ਜਿੱਥੇ ਉਨ੍ਹਾਂ ਨੇ ਨੇਤਰਹੀਣ ਬੱਚਿਆਂ ਨਾਲ ਸਮਾਂ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੂੰ ਦੁਪਹਿਰ ਦਾ ਭੋਜਨ ਪਰੋਸਿਆ। ਯਾਦ ਰਹੇ ਕਿ ਚੰਨੀ, ਕਾਂਗਰਸ ਪਾਰਟੀ ਦੇ ਸਭ ਤੋਂ ਵੱਧ ਅਸੈਂਬਲੀ ਹਲਕਿਆਂ ਵਿਚ ਪ੍ਰਚਾਰ ਕਰਨ ਦੌਰਾਨ ਰੁੱਝੇ ਰਹੇ ਸਨ। ਵੋਟਾਂ ਤੋਂ ਵਿਹਲੇ ਹੋ ਕੇ ਆਪਣੇ ਤਰੀਕੇ ਨਾਲ ਵਿਚਰ ਰਹੇ ਹਨ।