108 ਐਂਬੂਲੈਂਸ ਯੂਨੀਅਨ ਦਾ ਵਫ਼ਦ ਵਿਧਾਇਕਾ ਸ਼ੈਰੀ ਕਲਸੀ ਨੂੰ ਮਿਲਿਆ ਦੇ 108 ਐਂਬੂਲੈਂਸ ਐਂਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਬਟਾਲਾ ਦੇ ਪ੍ਰਧਾਨ ਹਰਕੰਵਲਜੀਤ ਸਿੰਘ ਰੰਧਾਵਾ ਅਤੇ ਪਰਮਿੰਦਰ ਸਿੰਘ ਧਾਰੀਵਾਲ ਵਿਧਾਇਕ ਸ਼ੈਰੀ ਕਲਸੀ ਜੀ ਨੂੰ ਮਿਲੇ ਅਤੇ ਅਤੇ ਵਿਧਾਇਕ ਬਣਨ ਅਤੇ ਪੰਜਾਬ ਵਿੱਚ ਆਮ ਆਦਮੀ ਸਰਕਾਰ ਦੇ ਆਉਣ ਤੇ ਵਧਾਈ ਦਿੱਤੀ ਅਤੇ ਐਂਬੂਲੈਂਸ ਵਿਭਾਗ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀਆਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਅਤੇ ਅਫ਼ਸਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਸਰਕਾਰ ਤੋਂ ਦੁਖੀ ਹੋਏ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਸ਼ੈਰੀ ਕਲਸੀ ਜੀ ਨੇ ਭਰੋਸਾ ਦਿਵਾਇਆ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਸਾਰੀਆਂ ਆ ਰਹੀਆਂ ਮੁਸ਼ਕਲਾਂ ਤੇ ਪੂਰਨ ਧਿਆਨ ਦਿੱਤਾ ਜਾਏਗਾ ਅਤੇ ਪੰਜਾਬ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਅਤੇ ਸਾਰੇ ਪੰਜਾਬ ਦੇ ਅਵਾਮ ਨੇ ਆਪਣਾ ਫਰਜ਼ ਨਿਭਾਇਆ ਹੈ ਤੇ ਹੁਣ ਸਹੁੰ ਚੁੱਕਣ ਤੋਂ ਬਾਅਦ ਅਸੀਂ ਆਪਣਾ ਫਰਜ਼ ਨਿਭਾਵਾਂਗੇ