, ਅੱਜ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਅਤੇ ਜੋਨ ਸਠਿਆਲੀ ਦੇ ਕਿਸਾਨ ਆਗੂਆਂ ਵਲੋ ਕਾਹਨੂੰਵਾਨ ਵਿਖੇ ਨਾਇਬ ਤਹਿਸੀਲਦਾਰ ਨੂੰ ਕਿਸਾਨੀ ਮੰਗਾ ਨੂੰ ਲੈਕੇ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਜਿਲਾ ਸਕੱਤਰ ਸੋਹਣ ਸਿੰਘ ਗਿੱਲ ਨੇ ਦੱਸਿਆ ਕਿ ਤਹਿਸੀਲ ਅੰਦਰ ਵਾਹਨ ਪਾਰਕਿੰਗ ਦੀ ਸੁਵਿਧਾ ਉਪਲੱਬਧ ਨਹੀਂ ਹੈ ਜਿਸ ਕਾਰਨ ਵਾਹਨਾਂ ਨੂੰ ਸੜਕ ਉਪਰ ਪਾਰਕ ਕਰਨਾ ਪੈਂਦਾ ਹੈ ਜਿਸ ਨਾਲ ਵੱਡੇ ਜਾਮ ਅਤੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ,ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਵੱਡੀ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ,ਜਲਦੀ ਪ੍ਰਸਾਸਨ ਇਸ ਮੰਗ ਵੱਲ ਧਿਆਨ ਦੇਵੇ ਅਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ।ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ ਵਿਚ ਨਵੇਂ ਨੋਟਿਸ ਬੋਰਡ ਲਗਵਾ ਕੇ ਆੜ ਰਹਿਣ ਦਾ ਇੰਤਕਾਲ ਕਰਨ ਅਤੇ ਵਸੀਅਤ ਦਾ ਇੰਤਕਾਲ ਦਰਜ ਕਰਨ ਦੀ ਫੀਸ ਨੋਟਿਸ ਬੋਰਡ ਉਪਰ ਲਿਖੀ ਜਾਵੇ,ਇੰਤਕਾਲ ਕਰਨ ਦਾ ਸਮਾਂ ਨੋਟਿਸ ਬੋਰਡ ਉਪਰ ਲਿਖਿਆ ਜਾਵੇ।ਕੰਪਿਊਟਰ ਵਿੱਚ ਜਮਾ ਬੰਦੀ ਆਨਲਾਈਨ ਕਰਨ ਤੇ ਹੋਇਆ ਗਲਤੀਆਂ ਦੀ ਜਿੰਮੇਵਾਰੀ ਮਾਲ ਮਹਿਕਮੇ ਦੇ ਸੰਬਧਤ ਅਧਿਕਾਰੀਆਂ ਦੀ ਹੋਵੇਗੀ ਨਾ ਕੇ ਕਿਸਾਨ ਸਜਾ ਭੁਗਤਣ।
ਵਸੀਕਾ ਨਵੀਸ ਦੀਆ ਰਜਿਸਟਰੀਆਂ ਲਿਖਣ ਅਤੇ ਹੋਰ ਸੰਬਧਤ ਕਾਗਜ ਲਿਖਣ ਦੀਆ ਫੀਸਾਂ ਨੋਟਿਸ ਬੋਰਡ ਉਪਰ ਲਿਖਿਆ ਜਾਣ।ਕਿਸਾਨ ਆਗੂਆਂ ਦੱਸਿਆ ਕੇ ਹਰ ਰੋਜ ਕਿਸਾਨਾਂ ਨੂੰ ਤਹਿਸੀਲ ਵਿਚ ਖੱਜਲ ਖੁਆਰ ਹੋਣਾ ਪੈਂਦਾ ਹੈ,ਤਹਿਸੀਲਦਾਰ ਸਾਹਿਬ ਤੋ ਮੰਗ ਕੀਤੀ ਗਈ ਕੇ ਕਿਸਾਨਾਂ ਦੀ ਹੋ ਰਹਿ ਲੁੱਟ ਖਸੁੱਟ ਨੂੰ ਰੋਕਿਆ ਜਾਵੇ।ਬੇਟ ਖੇਤਰ ਦੇ ਕੁਝ ਪਿੰਡਾਂ ਦਾ ਕਣਕ ਦੇ ਖਰਾਬੇ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਆਈ ਜਲਦੀ ਉਹ ਰਕਮ ਜਾਰੀ ਕਾਰਵਾਈ ਜਾਵੇ। ਕਾਹਨੂੰਵਾਨ ਦਾ ਛੰਭ ਏਰੀਆ ਜਿਸ ਵਿਚ ਭੈਣੀ ਮੀਆਂ ਖਾਂ ਖੇਤਰ ਦੀ ਹਜਾਰਾਂ ਏਕੜ ਕਣਕ ਇਸ ਵਾਰ ਵੀ ਮੀਹ ਦੀ ਭੇਟ ਚੜ੍ਹ ਚੁੱਕੀ ਹੈ ਉਸਦੀ ਵਿਸੇਸ ਗਿਰਦਾਵਰੀ ਕਾਰਵਾਈ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਪ੍ਰਧਾਨ ਨਿਸ਼ਾਨ ਸਿੰਘ,ਬਲਵਿੰਦਰ ਸਿੰਘ ਮੁਲਾਵਾਲ,ਜਸਬੀਰ ਸਿੰਘ ਗੁਰਾਇਆ,ਕੈਪਟਨ ਸਮਿੰਦਰ ਸਿੰਘ,ਸਲਵਿੰਦਰ ਸਿੰਘ ਰਿਆੜ ,ਸਤਨਾਮ ਸਿੰਘ ਅਤੇ ਹੋਰ ਕਿਸਾਨ ਆਗੂ ਹਾਜਿਰ ਸਨ।