ਗੁਰਦਾਸਪੁਰ, 20 ਮਾਰਚ (ਅੰਸ਼ੂ ਸ਼ਰਮਾ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਨਾਨਕਸਰ ਸਾਹਿਬ ਭਿੱਟੇਵੱਡ ਵਿਖੇ ਹੋਈ। ਮੀਟਿੰਗ ਵਿੱਚ ਮੈਂਬਰਸ਼ਿਪ ਕਾਪੀਆਂ ਬਾਰੇ, ਇਕਾਈਆਂ ਦੀ ਚੋਣ ਪ੍ਰਕਿਰਿਆ ਬਾਰੇ ਵੇਰਵਾ ਲਿਆ ਗਿਆ ਅਤੇ ਨਵੀਆਂ ਪੇਂਡੂ ਇਕਾਈਆਂ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਜੋ ਜੱਥੇਬੰਦੀ ਦੇ ਸੰਵਿਧਾਨ ਅਨੁਸਾਰ ਘੱਟੋ ਘੱਟ 15 ਪੇਂਡੂ ਇਕਾਈਆਂ ਦਾ ਜੋਨ ਬਣਾਏ ਜਾਣ। ਮੀਟਿੰਗ ਵਿੱਚ ਰਣਬੀਰ ਸਿੰਘ ਡੁਗਰੀ, ਸੁਖਦੇਵ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆ, ਅਨੂਪ ਸਿੰਘ ਸਲਤਾਨੀ, ਗੁਰਪ੍ਰਤਾਪ ਸਿੰਘ,ਹਰਭਜਨ ਸਿੰਘ ਵੈਰੋਨੰਗਲ, ਹਰਜੀਤ ਸਿੰਘ ਲੀਲ ਕਲਾਂ, ਹਰਦੀਪ ਸਿੰਘ ਫੌਜੀ, ਗੁਰਜੀਤ ਸਿੰਘ ਬੱਲੜਵਾਲ, ਸਤਨਾਮ ਸਿੰਘ ਮਧਰਾ,ਮਨਜਿੰਦਰ ਸਿੰਘ ਅੱਤੇਪੁਰ, ਬਲਦੇਵ ਸਿੰਘ ਪੰਡੋਰੀ,ਗੁਰਮੁੱਖ ਸਿੰਘ ਖਾਨਮਲੱਕ ,ਭਜਨ ਸਿੰਘ ਨੱਤ, ਬੀਬੀ ਦਵਿੰਦਰ ਕੌਰ ,ਜੋਗਾ ਸਿੰਘ ਢੱਡਿਆਲਾ, ਪ੍ਰਿ:ਅਜੀਤ ਸਿੰਘ, ਰਛਪਾਲ ਸਿੰਘ ਭਰਥ ਆਦਿ ਆਗੂ ਹਾਜ਼ਰ ਸਨ।