ਗੁਰਦਾਸਪੁਰ, 25 ਮਾਰਚ ( ਅੰਸ਼ੂ ਸ਼ਰਮਾ ) ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੋਰਾਨ ਸਮੂਹ ਕਰਮਚਾਰੀਆਂ/ਅਧਿਕਾਰੀਆਂ ਹਾਜ਼ਰ ਸਨ ।
ਸਿਵਲ ਸਰਜਨ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਜਾਇਜਾ ਵੀ ਲਿਆ । ਉਹਨਾਂ ਵੱਲੋਂ ਸੰਸਥਾ ਦੀ ਸਾਫ-ਸਫਾਈ ਤੇ ਵੀ ਜੋਰ ਦਿੱਤਾ । ਉਹਨਾਂ ਵੱਲੋਂ ਸਿਵਲ ਹਸਪਤਾਲ ਦੇ ਸਾਰੇ ਵਾਰਡਾਂ, ਓ.ਟੀ., ਅਤੇ ਓ.ਪੀ.ਡੀ. ਦੀ ਵੀ ਚੈਕਿੰਗ ਕੀਤੀ ।
ਉਨਾਂ ਨੇ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੇ ਸਿਰ ਦਫਤਰ ਹਾਜਰ ਹੋਣ ਦੀ ਹਦਾਇਤ ਕੀਤੀ ।