ਗੁਰਦਾਸਪੁਰ, 25 ਮਾਰਚ (ਅੰਸ਼ੂ ਸ਼ਰਮਾ ) – CPFEU ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਲਗਾਤਾਰਤਾ ਵਿੱਚ ਅੱਜ ਸ੍ਰੀ ਅਮਨਸ਼ੇਰ ਸਿੰਘ MLA (ਸ਼ੈਰੀ ਕਲਸੀ) ਬਟਾਲਾ ਜੀ ਨੂੰ CPFEU ਗੁਰਦਾਸਪੁਰ ਯੂਨਿਟ ਵੱਲੋਂ ਜ਼ਿਲ੍ਹਾ ਜਿਲ੍ਹਾ ਪ੍ਰਧਾਨ ਸ੍ਰੀ ਪੁਨੀਤ ਸਾਗਰ ਜੀ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਮੁੜ ਲਾਗੂ ਕਰਵਾਉਣ ਲਈ ਵਾਅਦਾ ਯਾਦ ਦਿਵਾਉ ਪੱਤਰ ਸੌਂਪਿਆ ਗਿਆ। ਇਸ ਮੋਕੇ ਤੇ ਅਰਵਿੰਦ ਕੁਮਾਰ, ਰਾਜਬੀਰ ਸਿੰਘ, ਇਮੈਨੁਅਲ, ਸਤਨਾਮ ਸਿੰਘ, ਸੁਖਦੇਵ ਸਿੰਘ, ਰਵੀ ਕੁਮਾਰ, ਪਵਿਤਰ ਸਿੰਘ, ਜਗਜੀਤ ਸਿੰਘ, ਰਾਜਿੰਦਰ ਸਿੰਘ, ਗੋਬਿੰਦ ਸਿੰਘ, ਹਰਬੀਰ ਸਿੰਘ, ਆਦਿ ਮੋਜੂਦ ਸਨ।