ਗੁਰਦਾਸਪੁਰ, 25 ਮਾਰਚ (ਅੰਸ਼ੂ ਸ਼ਰਮਾ ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ 14 ਜੋਨਾਂ ਵੱਲੋਂ ਰਾਣਾ ਸ਼ੂਗਰ ਮਿੱਲ ਪ੍ਰਾਈਵੇਟ ਲਿਮਟਿਡ ਬੁੱਟਰ ਸਿਵੀਆਂ ਦੇ ਪ੍ਰਸ਼ਾਸਨਿਕ ਅਦਾਰੇ ਦੇ ਸਾਹਮਣੇ ਲੱਗਾ ਧਰਨਾ ਅੱਜ ਦੂਸਰੇ ਦਿਨ ਵਿੱਚ ਦਾਖ਼ਲ ਹੋ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚੁਤਾਲਾ ਜੀ ਨੇ ਦੱਸਿਆ ਕਿ ਰਾਣਾ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਦੀ ਪਿਛਲੇ ਅਠਵੰਜਾ ਦਿਨਾਂ ਤੋਂ ਕੋਈ ਵੀ ਗੰਨੇ ਦੀ ਪੇਮੈਂਟ ਉਨ੍ਹਾਂ ਦੇ ਖਾਤੇ ਵਿਚ ਨਹੀਂ ਪਾਈ ਗਈ ਉਨ੍ਹਾਂ ਨੇ ਦੱਸਿਆ ਕਿ ਮਿੱਲ ਆਊਟ ਏਰੀਏ ਤੋਂ ਗੰਨਾ ਖ਼ਰੀਦ ਕੇ ਉਸਦੀ ਨਗਦ ਪੇਮੇਂਟ ਕਰ ਰਹੀ ਹੈ ਜਦ ਕਿ ਗੇਟ ਵਾਲੇ ਕਿਸਾਨ ਲਗਾਤਾਰ ਖੱਜਲ ਖਰਾਬ ਹੋ ਰਹੇ ਹਨ ਜਥੇਬੰਦੀ ਦੇ ਆਗੂਆਂ ਨੇ ਮਿੱਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕੁਝ ਦਿਨ ਪਹਿਲਾਂ ਚੇਤਾਵਨੀ ਮੀਟਿੰਗ ਕੀਤੀ ਪਰ ਇਸ ਦੇ ਬਾਵਜੂਦ ਮਿੱਲ ਦੇ ਅਧਿਕਾਰੀਆਂ ਦੇ ਉੱਤੇ ਕੋਈ ਵੀ ਅਸਰ ਦਿਖਾਈ ਨਹੀਂ ਦਿੱਤਾ ਸਰਦਾਰ ਚੁਤਾਲਾ ਨੇ ਸੰਬੋਧਿਤ ਹੁੰਦਿਆਂ ਦੱਸਿਆ ਕਿ ਇਹ ਇਕ ਨਾਦਰਸ਼ਾਹੀ ਰਾਜ ਵਾਲੀ ਸਥਿਤੀ ਪੰਜਾਬ ਦੀਆਂ ਮਿੱਲਾਂ ਦੇ ਮਾਲਕ ਪੰਜਾਬ ਵਿੱਚ ਪੈਦਾ ਕਰ ਰਹੇ ਹਨ ਜੋ ਕਿ ਕਿਸੇ ਵੀ ਹਾਲਤ ਵਿਚ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ ਅਗਲੀਆਂ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਜੇਕਰ ਪ੍ਰਸ਼ਾਸਨ ਤੇ ਮਿੱਲ ਦੇ ਅਧਿਕਾਰੀਆਂ ਵੱਲੋਂ ਕੋਈ ਢੁੱਕਵਾਂ ਜਵਾਬ ਨਾ ਦਿੱਤਾ ਗਿਆ ਤਾਂ ਵੱਡੇ ਪੱਧਰ ਦੇ ਉੱਤੇ ਅਗਲੀਆਂ ਗਤੀਵਿਧੀਆਂ ਦੇ ਪ੍ਰੋਗਰਾਮ ਉਲੀਕੇ ਜਾਣਗੇ ਜਿਸ ਦੀ ਨਿਰੋਲ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਅਤੇ ਮਿੱਲ ਅਧਿਕਾਰੀਆਂ ਦੀ ਹੋਵੇਗੀ ਇਸ ਮੌਕੇ ਮਿੱਲ ਦੇ ਸਾਹਮਣੇ ਲੱਗੇ ਧਰਨੇ ਦੇ ਪੰਡਾਲ ਵਿੱਚ ਸਰਦਾਰ ਲਖਵਿੰਦਰ ਸਿੰਘ ਵਰਿਆਮ ਨੰਗਲ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਰਣਜੀਤ ਸਿੰਘ ਕਲੇਰ ਬਾਲਾ ਗੁਰਪ੍ਰੀਤ ਸਿੰਘ ਖਾਨਪੁਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸੁਖਦੇਵ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਹਰਭਜਨ ਸਿੰਘ ਚੋੜਾ, ਨਰਿੰਦਰ ਸਿੰਘ ਆਲੀਨੰਗਲ, ਹਰਵਿੰਦਰ ਸਿੰਘ ਮਸਾਣੀਆਂ ਹਰਭਜਨ ਸਿੰਘ ਵੈਰੋਨੰਗਲ ,ਹਰਦੀਪ ਸਿੰਘ ਮਹਿਤਾ ਹਰਜੀਤ ਸਿੰਘ ਲੀਲ ਕਲਾਂ, ਸੋਹਣ ਸਿੰਘ ਗਿੱਲ,ਝਿਰਮਲ ਸਿੰਘ ਬੱਜੂਮਾਨ ,ਨਿਸ਼ਾਨ ਸਿੰਘ, ਬੀਬੀ ਦਵਿੰਦਰ ਕੌਰ ,ਹਰਦੀਪ ਸਿੰਘ ਫੋਜੀ, ਲਖਵਿੰਦਰ ਸਿੰਘ ਨੰਗਲ ਡਾਲਾਂ, ਬਾਬਾ ਬਕਾਲਾ ਸਾਹਿਬ ਦੇ ਆਗੂ ਸਾਹਿਬਾਨ ਹਾਜ਼ਰ ਸਨ।