ਗੁਰਦਾਸਪੁਰ, 27 ਮਾਰਚ (ਅੰਸ਼ੂ ਸ਼ਰਮਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ , ਜ਼ਿਲਾ ਗੁਰਦਾਸਪੁਰ ,ਜੋਨ ਸ਼ਹੀਦ ਬੀਬੀ ਸੁੰਦਰੀ ਜੀ ਦੇ ਪਿੰਡ ਗੋਹਤ ਪੋਕਰ ਦਿੱਲੀ ਦੇ ਸੰਘਰਸ਼ ਦੁਰਾਨ ਸ਼ਹੀਦ ਹੋਏ ਕਿਸਾਨਾਂ ਦੀ ਨਿੱਘੀ ਯਾਦ ਮਨਾਈ ਗਈ । ਜਿਸ ਵਿੱਚ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸਿਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਵਿਸੇਸ ਤੋਰ ਤੇ ਪਹੁੱਚੇ। ਜਿਸ ਵਿੱਚ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸਵਿੰਦਰ ਸਿੰਘ ਚੁਤਾਲਾ ਵੱਲੋ ਕਿਹਾ ਗਿਆ ਕਿ ਕੇਂਦਰ ਦੀਆਂ ਚਾਲਾਂ ਤੋ ਸੁਚੇਤ ਰਹਿਣ ਦੀ ਲੋੜ ਹੈ, ਉਹਨਾਂ ਵੱਲੌ ਕਿਹਾ ਗਿਆ ਕਿ ਕੇਦਰ ਹੁਣ ਪੰਜਾਬ ਦੇ ਲੋਕਾਂ ਤੇ ਵੱਡਾ ਹਮਲਾ ਕਰਨ ਨੂੰ ਤਿਆਰ ਹੈ ਕੇਂਦਰ ਲੋਕਾਂ ਦੇ ਬਿਜਲੀ ਮੀਟਰ ਪ੍ਰੀਪੇਡ ਚਿਪ ਵਾਲੇ ਲਾੳਣ ਲਈ ਤਿਆਰ ਹੈ ਜਿਸਦਾ ਪਿਡਾਂ ਦੇ ਆਮ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ, ਸਾਰੇ ਪਿਡਾਂ ਦੇ ਲੋਕਾਂ ਨੂੰ ਜਥੇਬੰਧ ਹੋਣ ਦੀ ਅਪੀਲ ਕੀਤੀ।
ਉਸ ਤੋ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਿੱਲੀ ਮੋਰਚੇ ਵਿੱਚ ਸਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਅਤੇ ਸ਼ਰਦਾ ਦੇ ਫੁੱਲ ਭੇਂਟ ਕੀਤੇ । ਅਤੇ ਕਿਹਾ ਗਿਆ ਕਿ ਸਹੀਦਾਂ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ।
ਇਸ ਮੋਕੇ ਸੁਖਜਿੰਦਰ ਸਿੰਘ ਗੋਹਤ, ਸੁਖਦੇਵ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ, ਬਖਸ਼ੀਸ਼ ਸਿੰਘ ਸਲਤਾਨੀ, ਡਾਕਟਰ ਦਲਜੀਤ ਸਿੰਘ, ਜਤਿੰਦਰ ਸਿੰਘ ਵਰਿਆ, ਅਨੂਪ ਸਿੰਘ ਸਲਤਾਨੀ, ਚਰਨਜੀਤ ਸਿੰਘ ਚੰਨੀ, ਗੁਰਪ੍ਰਤਾਪ ਸਿੰਘ, ਆਗੁਰਮੁਖ ਸਿੰਘ ਖਾਨਮਲੱਕ, ਡਾਕਟਰ ਜਤਿੰਦਰ ਮੁਕਤਸਰ, ਨਰਿੰਦਰ ਸਿੰਘ ਆਲੀਨੰਗਲ, ਬੀਬੀ ਦਵਿੰਦਰ ਕੌਰ, ਸੁਖਦੇਵ ਕੌਰ ਕਾਲਾ ਨੰਗਲ, ਰਮਨਦੀਪ ਕੌਰ ਆਦਿ ਹਾਜ਼ਰ ਸਨ












