ਅੱਜ ਮਿਤੀ 27 ਮਾਰਚ 2022 ਨੂੰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿੱਚ ਐਜੁਕੈਸ਼ਨ ਇੰਡੀਆ ਦੇ ਸਹਿਯੋਗ ਨਾਲ “ਗਾਲਾ ਸਮਾਗਮ” ਕਰਵਾਇਆ ਗਿਆ। ਜਿਸ ਵਿੱਚ ਡਾ. ਰਣਬੀਰ ਸਿੰਘ ( ਸੰਯੁਕਤ ਸੱਕਤਰ ਸੀ ਬੀ ਐਸ ਈ),ਡਾ. ਮਨਜੀਤ ਜੈਨ ( ਸੀ ਈ ਓ ਐਜੁਕੈਸ਼ਨ ਇੰਡੀਆ) ਨੂੰ ਮੁੱਖ ਮਹਿਮਾਨ ਦੇ ਤੋਰ ਤੇ ਸੱਦਾ ਦਿੱਤਾ ਗਿਆ ।ਇਸ ਸਮਾਗਮ ਵਿੱਚ ਮਾਤਾ ਪਿਤਾ ਲਈ ਓਰੀਐਂਨਟੈਸ਼ਨ ਪ੍ਰੋਗਰਾਮ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਪੋਰਟ ਕਾਰਡ ਵੰਡਣਾ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਲਈ ਇਨਾਮ ਵੰਡਣਾ ਆਦਿ ਪ੍ਰੋਗਰਾਮ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰਆਤ ਵਿੱਚ ਵਿਦਿਆਰਥੀਆਂ ਨੇ ਸਵਾਗਤ ਗੀਤ ਰਾਹੀਂ ਆਏ ਹੋਏ ਮਹਿਮਾਨਾਂ ਅਤੇ ਮਾਤਾ- ਪਿਤਾ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੇ ਮਾਰਚ ਪਾਸ ਕਰਦੇ , ਡਾਂਸ ਅਤੇ ਗਿੱਧੇ ਦੀ ਪੇਸ਼ਕਾਰੀ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਵਿਸ਼ਨੂੰ ਗੁਪਤਾ ਨੇ ਆਏ ਹੋਏ ਮਹਿਮਾਨਾਂ ਅਤੇ ਮਾਤਾ – ਪਿਤਾ ਦਾ ਧੰਨਵਾਦ ਕਰਦੇ ਹੋਇਆ ਉਨ੍ਹਾਂ ਦੇ ਬੱਚਿਆਂ ਦੀ ਸਫਲਤਾ ਲਈ ਵਧਾਈ ਦਿੰਦੀਆਂ ਉਨ੍ਹਾਂ ਦੇ ਸੁਨਹਿਰੀ ਭੱਵਿਖ ਦੀ ਕਾਮਨਾ ਵੀ ਕੀਤੀ।