ਇਪਟਾ ਗੁਰਦਾਸਪੁਰ ਵਲੋਂ ਕੋਮਾਂਤਰੀ ਰੰਗ ਮੰਚ ਦਿਹਾੜਾ ਮਨਾਇਆ
ਸਵਰਨ ਯਮਲਾ ਨੂੰ ਪਹਿਲਾ ਅਮਰਜੀਤ ਗੁਰਦਾਸਪੁਰੀ ਯਾਟਗਾਰੀ ਆਵਰਡ ਦਿੱਤਾ।
ਵਿਸ਼ਵ ਰੰਗਮੰਚ ਦਿਵਸ ਦੇ ਮੌਕੇ ਇੰਡੀਅਨ ਪੀਪਲ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਵੱਲੋਂ ਭਾਸ਼ਾ ਵਿਭਾਗ, ਗੁਰਦਾਸਪੁਰ ਦੇ ਸਹਿਯੋਗ ਨਾਲ
ਇਪਟਾ (ਪੰਜਾਬ) ਦੇ ਮੋਢੀ ਮੈਂਬਰ ਸ੍ਰ. ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ) ਦੀ ਨਿੱਘੀ ਯਾਦ ਵਿੱਚ
ਨਾਟਕਾਂ ਦਾ ਮੰਚਨ: ‘ਛਿਪਣ ਤੋਂ ਪਹਿਲਾਂ’ ਤੇ ‘ਪਲੈਨਿੰਗ’, ਲੋਕ ਕਲਾ ਮੰਚ (RCF) ਕਪੂਰਥਲਾ ਵਲੋਂ ਇੰਦਰਜੀਤ ਸਿੰਘ ਰੂਪੋਵਾਲੀ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ। ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਦੇ ਮਸ਼ਹੂਰ ਗੀਤ ਤੇ ਕਮੇਡੀ ਕੋਰੀਓਗਰਾਫੀ
‘ਇਹ ਮੁੰਡਾ ਸ਼ਨਿੱਚਰ ਈ’ ਤੇ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕੋਰੀਓਗ੍ਰਾਫੀ ਵੀ ਪੇਸ਼ ਕੀਤੀਆਂ।
ਬਲਦੇਵ ਸਿੰਘ ਰੰਧਾਵਾ (ਲੋਕ- ਗਾਇਕ) ਦੀ ਪ੍ਰਧਾਨਗੀ ਹੇਠ ਹੋਏ ਇਸ ਯਾਦਗਾਰੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਵਿੰਦਰ ਸਿੰਘ ਭਾਗੋਵਾਲੀਆ ਹੈਡਮਾਸਟਰ (ਲੋਕ ਗਾਇਕ) ਹਾਜ਼ਰ ਹੋਏ। ਇਸ ਮੌਕੇ ਤੇ ਪਹਿਲਾ ਅਮਰਜੀਤ ਗੁਰਦਾਸਪੁਰੀ ਯਾਦ ਐਵਾਰਡ ਸ੍ਰੀ ਸਵਰਨ ਯਮਲਾ (ਸ਼ਗਿਰਦ ਲਾਲ ਚੰਦ ਯਮਲਾ ਜੱਟ) ਨੂੰ ਦਿੱਤਾ ਗਿਆ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਮੀਤ ਸਿੰਘ ਬਾਜਵਾ ਨੇ ਬੜੀ ਬਾਖੂਬੀ ਕੀਤੀ ਤੇ ਗੁਰਮੀਤ ਸਿੰਘ ਪਾਹੜਾ ਨੇ ਆਏ ਸਰੋਤਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ।
ਅਮਰਜੀਤ ਗੁਰਦਾਸਪੁਰੀ ਦੀ ਬੇਟੀ ਰੁਪਿੰਦਰ ਕੌਰ ਵਿਸ਼ੇਸ਼ ਤੌਰ ਹਾਜ਼ਰ ਹੋਏ। ਭਾਸ਼ਾ ਵਿਭਾਗ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਫ਼ਿਲਮ ਅਦਾਕਾਰ ਸਾਵਨ ਰੂਪੋਵਾਲੀ ਦੀ ਛੋਟੀ ਭੈਣ ਅਨਮੋਲ ਰੂਪੋਵਾਲੀ ਨੇ ਉਸਾਰੂ ਗੀਤ ਗਾ ਕੇ ਵਾਹ ਵਾਹ ਖੱਟੀ, ਰੁਪਿੰਦਰ ਕੌਰ, ਰਾਜ ਦਲਜੀਤ ਕੌਰ, ਬੱਬੂ ਰੰਧਾਵਾ, ਵਿਜੇ ਅਗਨੀਹੋਤਰੀ, ਸੁਖਵਿੰਦਰ ਜਮਲਾ, ਸੁਭਾਸ਼ ਸੂਫ਼ੀ, ਮੰਗਲਦੀਪ, ਜੋਗਿੰਦਰ ਸਿੰਘ ਸਿੰਘਪੁਰੀਆ ਨੇ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ।
ਇਸ ਮੌਕੇ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਪਰਮਜੀਤ ਸਿੰਘ ਕਲਸੀ, ਡਾਕਟਰ ਗੁਰਚਰਨ ਗਾਂਧੀ, ਯੁਧਵੀਰ ਸਿੰਘ ਸੌਰੀਆ ਚੱਕਰ ਪ੍ਰਾਪਤ, ਪ੍ਰਫੈਸਰ ਗੁਰਮੀਤ ਸਿੰਘ ਸਰਾਂ,
ਮਨਪ੍ਰੀਤ ਕੌਰ, ਜੋਤੀ ਸ਼ਰਮਾ, ਬੂਟਾ ਰਾਮ ਆਜ਼ਾਦ ਤੇ ਇੰਦਰਜੀਤ ਸਿੰਘ ਰੂਪੋਵਾਲੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਚਰਨਜੀਤ ਸਿੰਘ ਜੇ ਈ, ਸੀਤਲ ਸਿੰਘ ਗੁਨੋਪੁਰੀ, ਤਰਸੇਮ ਸਿੰਘ ਭੰਗੂ, ਸੂਬਾ ਸਿੰਘ ਸਰਾਂ, ਹੀਰਾ ਸਿੰਘ ਸੈਨਪੁਰ ਤੇ ਜਗਜੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ।