ਗੁਰਦਾਸਪੁਰ 4 ਅਪ੍ਰੈਲ () – ਮਿਸ਼ਨ ‘ਇੰਦਰਧਨੁਸ਼’ ਜਿਸਦਾ ਉਦੇਸ਼ ਉਨ੍ਹਾਂ ਸਾਰੇ ਬੱਚਿਆਂ ਨੂੰ ਕਵਰ ਕਰਨਾ ਹੈ ਜਿਨ੍ਹਾਂ ਨੂੰ ਜਾਂ ਤਾਂ ਟੀਕਾਕਰਣ ਨਹੀਂ ਕੀਤਾ ਗਿਆ ਹੈ ਜਾਂ ਟੀਕੇ ਤੋਂ ਰੋਕਥਾਮਯੋਗ ਬਿਮਾਰੀਆਂ ਦੇ ਵਿਰੁੱਧ ਅੰਸ਼ਕ ਤੌਰ ‘ਤੇ ਟੀਕਾਕਰਨ ਕੀਤਾ ਗਿਆ ਹੈ।ਇਸ ਮਿਸ਼ਨ ਦੇ ਅੱਜ ਦੂਸਰੇ ਗੇੜ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਮਨ ਬਹਿਲ ਨੇ ਕੀਤਾ । ਜਿਸਦੇ ਚਲਦੇ 2 ਸਾਲ ਤੱਕ ਦੇ ਬੱਚਿਆਂ ਲਈ 12 ਜਾਨਲੇਵਾ ਬਿਮਾਰੀਆਂ ਪੀਲੀਆ, ਪੋਲੀਓ, ਤਪਦਿਕ, ਗਲਘੋਟੂ, ਕਾਲੀ ਖੰਘ, ਟੈਟਨੱਸ, ਨਿਮੋਨੀਆ ਤੇ ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਟੀਕਾਕਰਨ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਸਟਾਫ ਅਤੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸਕਲਾਂ ਸੁਣ ਕੇ ਉਨ੍ਹਾਂ ਨੂੰ ਮੌਕੇ ਤੇ ਹੱਲ ਕਰਵਾਇਆ ਗਿਆ ।