ਗੁਰਦਾਸਪੁਰ, 6 ਅਪਰੈਲ (ਅੰਸ਼ੂ ਸ਼ਰਮਾ) – ਚਾਇਲਡ ਹੈਲਪਲਾਈਨ 1098 ਜਿਲਾ ਗੁਰਦਾਸਪੁਰ ਵੱਲੋਂ ਬੀਤੇ ਕੱਲ ਨਾਬਾਲਿਗ ਲੜਕੀ ਦਾ ਵਿਆਹ ਰੁਕਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਾਈਲਡ ਲਾਈਨ ਦੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਵਿੱਚ ਬੀਤੇ ਕਲ ਇਕ ਨਾਬਾਲਿਗ ਲੜਕੀ ਦਾ ਵਿਆਹ ਹੋਣਾ ਨਿਸ਼ਚਿਤ ਹੋਇਆ ਸੀ ਜਿਸ ਦੀ ਚਾਈਲਡ ਹੈਲਪਲਾਈਨ 1098 ਤੇ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਨੂੰ ਦੇਖਦੇ ਹੋਏ ਇਸ ਮਾਮਲੇ ਦੀ ਜਾਂਚ ਸੰਬੰਧੀ ਪ੍ਰੋਜੈਕਟ ਕੋਆਰਡੀਨੇਟਰ ਬਖਸ਼ੀ ਰਾਜ ਵੱਲੋਂ ਟੀਮ ਮੈਂਬਰ ਭਰਥ ਸ਼ਰਮਾ, ਅਨੀਤਾ ਗਿੱਲ ਅਤੇ ਜਗੀਰ ਸਿੰਘ ਦੀ ਡਿਊਟੀ ਲਗਵਾਈ ਗਈ। ਜਿਸ ਤੋਂ ਬਾਅਦ ਚਾਈਲ਼ਡ ਲਾਈਨ ਵੱਲੋਂ ਥਾਣਾ ਕਾਦੀਆਂ ਦੀ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਲੜਕੀ ਦੇ ਘਰ ਦਾ ਦੌਰਾ ਕੀਤਾ ਗਿਆ ਅਤੇ ਉਨਾਂ ਲੜਕੀ ਦੇ ਜਨਮ ਸਰਟੀਫਿਕੇਟ ਨੂੰ ਦੇਖਿਆ ਜਿਸ ਵਿੱਚ ਉਸਦੀ ਉਮਰ 17 ਸਾਲ 2 ਮਹੀਨੇ ਪਾਈ ਗਈ ਜੋ ਚਾਈਲਡ ਮੈਰਿਜ ਐਕਟ ਵਿਰੁੱਧ ਹੈ। ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਵੱਲੋ ਲੜਕੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੀ ਕੌਸਲਿੰਗ ਕਰਕੇ ਇਹ ਵਿਆਹ ਰੁਕਵਾ ਦਿੱਤਾ ਗਿਆ। ਪ੍ਰੌਜੈਕਟ ਡਾਇਰੈਕਟਰ ਸ਼੍ਰੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਜੇਕਰ ਕੋਈ ਹੋਰ ਵੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਹੈਲਪਲਾਈਨ 1098 ਟੋਲ ਫ੍ਰੀ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਜੋ ਇਸ ਕਾਨੂੰਨੀ ਅਪਰਾਧ ਨੂੰ ਰੋਕਿਆ ਜਾ ਸਕੇ। ਆਖੀਰ ਵਿੱਚ ਸੰਸਥਾ ਦੇ ਕੋਆਰਡੀਨੇਟਰ ਬਖਸ਼ੀ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਬਾਲਿਗ ਬੱਚਿਆਂ ਨਾਲ ਜੇ ਕਿਸੇ ਵੀ ਕਿਸਮ ਦਾ ਅਪਰਾਧ ਹੁੰਦਾ ਹੈ ਜਾਂ ਉਸ ਤੋਂ ਬਾਲ ਮਜਦੂਰੀ ਕਰਵਾਈ ਜਾਂਦੀ ਹੈ ਤਾਂ ਉਹ ਤੁਰੰਤ 1098 ਨੰਬਰ ਦਾ ਇਸਤੇਮਾਲ ਕਰ ਸਕਦਾ ਹੈ ਅਤੇ ਨਾਲ ਹੀ ਉਨਾਂ ਕਿਹਾ ਕਿ ਪੂਰੇ ਜਿਲੇ ਭਰ ਵਿੱਚ ਚਾਈਲ਼ਡ ਲਾਈਨ ਵੱਲੋਂ ਬਾਲ ਅਪਰਾਧਾ ਨੂੰ ਰੋਕਣ ਲਈ ਤੇ ਬੱਚਿਆਂ ਦੇ ਉਜਵਲ ਭਵਿੱਖ ਵਾਸਤੇ ਆਊਟਰੀਚ ਟੀਮ ਵੱਲੋਂ ਜਿਲੇ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।