ਗੁਰਦਾਸਪੁਰ-06 ਅਪ੍ਰੈਲ (ਅੰਸ਼ੂ ਸ਼ਰਮਾ) – ਟੀਮ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵੱਲੋਂ ਕੋਰ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਉਰਫ਼ ਵਿੱਪਨ ਪ੍ਰਧਾਨ (ਐਨ.ਆਰ.ਆਈ ਵਿੰਗ ) ਦੇ ਜਨਮ ਦਿਨ ਮੌਕੇ ਇੱਕ ਖ਼ੂਨਦਾਨ ਕੀਤਾ ਗਿਆ ਜਿਸ ਵਿੱਚ 36 ਯੂਨਿਟ ਖੂਨ ਇਕੱਤਰ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਦੇ ਸੰਸਥਾਪਕ ਰਾਜੇਸ਼ ਕੁਮਾਰ ਬੱਬੀ ਨੇ ਦੱਸਿਆ ਕਿ ਇਸ ਨਵੇਂ ਵਿੱਤੀ ਸਾਲ ਵਿੱਚ ਸਾਡੀ ਟੀਮ ਵੱਲੋਂ ਲਗਾਇਆ ਗਿਆ ਇਹ ਦੂਸਰਾ ਕੈਂਪ ਹੈ। ਇਸ ਤੋਂ ਪਹਿਲਾਂ ਟੀਮ ‘ਵਾਰਿਸ ਪੰਜਾਬ ਦੇ’ ਨਾਲ ਮਿਲ ਕੇ 2 ਅਪ੍ਰੈਲ ਨੂੰ ਉੱਘੇ ਅਭਿਨੇਤਾ ਦੀਪ ਸਿੱਧੂ ਦੇ ਜਨਮ ਦਿਨ ਮੌਕੇ ਪਿੰਡ ਪਾਹੜਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ 50 ਦੇ ਕਰੀਬ ਯੂਨਿਟ ਖੂਨ ਇਕੱਤਰ ਹੋਇਆ ਸੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੀ. ਡੀ. ਐਸ ਦੇ ਮੁੱਖ ਸਲਾਹਕਾਰ ਸ਼੍ਰੀ ਅਵਤਾਰ ਸਿੰਘ ਉਰਫ਼ ਰਾਜੂ ਬ੍ਰਹਮਾ, ਜਨਰਲ ਸਕੱਤਰ ਸ਼੍ਰੀ ਪ੍ਰਵੀਨ ਅੱਤਰੀ, ਪ੍ਰੈੱਸ ਸਕੱਤਰ ਸ਼੍ਰੀ ਆਦਰਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸ਼ੀ ਮਨੂੰ ਸ਼ਰਮਾ, ਕੋਰ ਕਮੇਟੀ ਮੈਂਬਰ ਸੁਖਵਿੰਦਰ ਮੱਲ੍ਹੀ, ਕੇ.ਪੀ.ਐਸ ਬਾਜਵਾ, ਪੁਸ਼ਪਿੰਦਰ ਸਿੰਘ, ਆਦਿ ਮੈਂਬਰ ਹਾਜ਼ਿਰ ਹੋਏ।