ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਮੌਕੇ ਮਿੰਨੀ ਸੈਕਟਰੀਏਟ ਵਿਖੇ ਸਥਾਪਿਤ ਡਾ. ਅੰਬੇਦਕਰ ਜੀ ਦੀ ਪ੍ਰਤਿਮਾ ’ਤੇ ਸ਼ਰਧਾ ਦੇ ਫੁੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਮਨ ਬਹਿਲ ਅਤੇ ਸ਼ਮਸ਼ੇਰ ਸਿੰਘ ਨੇ ਭੇਂਟ ਕੀਤੇ।
ਰਮਨ ਬਹਿਲ ਨੇ ਕਿਹਾ ਕਿ ਡਾ. ਅੰਬੇਦਕਰ ਜੀ ਇਕ ਮਹਾਨ ਵਿਦਵਾਨ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਇਕ ਨਵੇਂ ਨਿਡਰ ਸਮਾਜ ਦੀ ਉਸਾਰੀ ਲਈ ਆਪਣੇ ਸੰਘਰਸ਼ ਨੂੰ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਅਤੇ ਬੌਧਿਕ ਤੌਰ ’ਤੇ ਜਾਰੀ ਰੱਖਿਆ । ਬਾਬਾ ਸਾਹਿਬ ਦੀ ਵਿਚਾਰਧਾਰਾ ਜਾਤੀਵਾਦ ਦਾ ਖਾਤਮਾ ਕਰਨ ਅਤੇ ਆਪਸੀ ਸ਼ਾਂਤਮਈ ਸਮਾਜਿਕ ਬਣਤਰ ਦੀ ਸਥਾਪਨਾ ਉਤੇ ਜ਼ੋਰ ਦਿੰਦੀ ਹੈ ਅਤੇ ਭਾਰਤ ਦਾ ਸੰਵਿਧਾਨ ਇਹ ਸਾਬਤ ਕਰਦਾ ਹੈ ਕਿ ਬਾਬਾ ਸਾਹਿਬ ਦੀ ਸੋਚ ਸਾਰਿਆਂ ਲਈ ਸਾਂਝੀ ਸੀ।
ਡਾ: ਅੰਬੇਦਕਰ ਦੀ ਮਹਾਨ ਸੋਚ ਅਤੇ ਸਮਾਜ ਪ੍ਰਤੀ ਦਿੱਤੀ ਦੇਣ ਨੂੰ ਕੋਟਿ ਕੋਟਿ ਪ੍ਰਣਾਮ ।