ਗੁਰਦਾਸਪੁਰ, 2 ਮਈ ( ਸ਼ਿਵਾ ) – ਅੱਜ ਇੱਥੇ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਾਆਂ ਦਾਇੱਕ ਵੱਡਾ ਡੈਪੂਟੇਸ਼ਨ ਐਕਸੀਅਨ ਨਹਿਰੀ ਵਿਭਾਗ ਗੁਰਦਾਸਪੁਰ ਨੂੰ ਮਿਲਿਆ।
ਇਸ ਦੀ ਅਗਵਾਈ ਤਰਲੋਕ ਸਿੰਘ ਬਹਿਰਾਮਪੁਰ ਮੱਖਣ ਸਿੰਘ ਕੁਹਾੜ ਅਸ਼ਵਨੀ ਕੁਮਾਰ ਲਖਣਕਲਾਂ ਸਤਿਬੀਰ ਸਿੰਘ ਸੁਲਤਾਨੀ ਧਿਆਨ ਸਿੰਘ ਠਾਕਰ ਪਰਵਿੰਦਰ ਸਿੰਘ ਜੀਵਨਚੱਕ ਗੁਰਦੀਪ ਸਿੰਘ ਕਲੀਜਪੁਰ ਨੇ ਸਾਂਝੇ ਤੌਰ ਤੇ ਕੀਤੀ । ਡੈਪੂਟੇਸ਼ਨ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਅਤੇ ਅਕਸ਼ੈ ਨਾ ਮੈਂ ਬਾਹਰ ਆ ਕੇ ਕਿਸਾਨਾਂ ਦੇ ਡੈਪੂਟੇਸ਼ਨ ਕੋਲੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਲਿਆ ।
ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਬੰਜਰ ਧਰਤੀ ਬਣ ਚੱਲਿਆ ਹੈ ਇਸ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਪਾਣੀ ਬਚਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣ ਅਤੇ ਝੋਨੇ ਦੀ ਕਾਸ਼ਤ ਲਈ ਜਿੱਥੇ ਇਹ ਲੋੜੀਂਦਾ ਹੈ ਕਿ ਹੋਰ ਫ਼ਸਲਾਂ ਦੀ ਐੱਮਐੱਸਪੀ ਦੀ ਗਰੰਟੀ ਕੀਤੀ ਜਾਵੇ ਤਾਂ ਕਿ ਝੋਨਾ ਕਿਸਾਨ ਨਾ ਬੀਜਣ ਅਤੇ ਉਸਦੇ ਬਦਲਵੀਂ ਫਸਲ ਦਾ ਉਨ੍ਹਾਂ ਨੂੰ ਝੋਨੇ ਜਿੰਨਾ ਹੀ ਪੂਰਾ ਮੁੱਲ ਮਿਲ ਸਕੇ ।ਕਿਉਂਕਿ ਇਹ ਗੱਲ ਕੇਂਦਰ ਸਰਕਾਰ ਨਾਲ ਸਬੰਧਤ ਹੈ ਇਸ ਲਈ ਜ਼ਰੂਰੀ ਹੈ ਇਸ ਦਾ ਬਦਲਵਾਂ ਪ੍ਰਬੰਧ ਨਹਿਰੀ ਸਿੰਚਾਈ ਰਾਹੀਂ ਖੇਤੀ ਕੀਤੀ ਜਾਵੇ ।ਇਸ ਵਰ੍ਹੇ ਸੰਯੁਕਤ ਗਾਂਹ ਮੋਰਚੇ ਨੇ ਮੰਗ ਉਭਾਰੀ ਹੈ ਕਿ ਨਹਿਰ ਦੀ ਸਿੰਜਾਈ ਦਾ ਪ੍ਰਬੰਧ ਮੁਕੰਮਲ ਕੀਤਾ ਜਾਵੇ ਅਤੇ ਪੁਰਾਣੀ ਸਥਿਤੀ ਬਹਾਲ ਕੀਤੀ ਜਾਵੇ ।
ਐਕਸੀਅਨ ਹੁਰਾਂ ਨੇ ਯਕੀਨ ਦਵਾਇਆ ਕਿ ਜੋ ਵੀ ਰਜਬਾਹਾ ਸੂਏ ਖੋਲ੍ਹਣ ਵਾਲੇ ਹਨ ਉਹ ਸਾਰੇ ਖੋਲ੍ਹ ਦਿੱਤੇ ਜਾਣਗੇ ਅਤੇ ਰਾਣੀ ਸੀਸੀਸੀ ਬਹਾਲ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ ਧਾਗੇ ਜੋ ਪੁਰਾਣੇ ਖਾਲ ਮੱਲੇ ਜਾ ਚੁੱਕੇ ਹਨ ਉਹ ਫਿਰ ਤੋਂ ਕਢਾਏ ਜਾ ਸਕਣ ਟੇਲ ਤੱਕ ਪਾਣੀ ਲਿਜਾਣ ਲਈ ਉਨ੍ਹਾਂ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ ਰਘੁਬੀਰ ਸਿੰਘ ਚਾਹਲ ਮਲਕੀਤ ਸਿੰਘ ਬੁੱਡਾ ਕੋਟ ਗੁਰਦੀਪ ਸਿੰਘ ਜੀਵਨਚੱਕ ਸਰਦਾਰਾ ਸਿੰਘ ਭਾਗੋਕਾਵਾਂ ਬਲਵਿੰਦਰ ਸਿੰਘ ਗੋਸਲ
ਤਰਲੋਕ ਸਿੰਘ ਚਰਨਜੀਤ ਸਿੰਘ ਕੁਲਵੰਤ ਸਿੰਘ ਬਾਠ
ਅਵਿਨਾਸ਼ ਸਿੰਘ ਨੇਕ ਰਾਜ ਸਾਰੰਗਲ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਿਲ ਸਨ ।