ਗੁਰਦਾਸਪੁਰ, 12 ਮਈ (ਅੰਸ਼ੂ ਸ਼ਰਮਾ) – ਆਪ ਪਾਰਟੀ ਸਰਕਾਰ, ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੂੰ ਸਿਹਤ ਤੇ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਾਰਥਮਿਕਤਾ ਹੈ। ਇਹ ਪ੍ਰਗਟਾਵਾ ਸ੍ਰੀ ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪਰ ਆਪ ਪਾਰਟੀ ਦੇ ਸੀਨੀਅਰ ਆਗੂ (ਸਾਬਕਾ ਚੇਅਰਮੈਨ ਐਸ.ਐਸ.ਐਸ.ਬੋਰਡ ਪੰਜਾਬ) ਵਲੋਂ ਸਿਵਲ ਹਸਪਤਾਲ, ਬੱਬਰੀ ਬਾਈਪਾਸ ਗੁਰਦਾਸਪੁਰ ਵਿਖੇ ਮਨਾਏ ਗਏ ‘ ਅੰਤਰਰਾਸ਼ਟਰੀ ਨਰਸਿਜ਼ ਡੇਅ’ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਕੀਤਾ। ਇਸ ਮੌਕੇ ਡਾ. ਵਿਜੈ ਕੁਮਾਰ ਸਿਵਲ ਸਰਜਨ ਗੁਰਦਾਸਪੁਰ, ਡਾ. ਭਾਰਤ ਭੂਸ਼ਨ ਸਹਾਇਕ ਸਿਵਲ ਸਰਜਨ, ਮੈਡਮ ਰਾਜ ਬੇਦੀ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ, ਪੰਜਾਬ ਸਟੇਟ ਪ੍ਰੈਜ਼ੀਡੈਂਟ ਸ਼ਮਿੰਦਰ ਕੋਰ ਘੁੰਮਣ, ਡਾ. ਪ੍ਰਭਜੋਤ ਕੋਰ ਕਲਸੀ, ਆਪ ਪਾਰਟੀ ਦੇ ਆਗੂ ਭਾਰਤ ਭੂਸ਼ਣ, ਯੋਗੇਸ਼ ਸ਼ਰਮਾ, ਵਿਕਾਸ ਮਹਾਜਨ, ਸੁੱਚਾ ਸਿੰਘ ਮੁਲਤਾਨੀ, ਹਿਤੇਸ਼ ਕੁਮਾਰ ਅਤੇ ਨਰਸਿੰਗ ਸਟਾਫ ਤੇ ਵਿਦਿਆਰਥਣਾਂ ਆਦਿ ਮੋਜੂਦ ਸਨ।
ਨਰਸਿਜ਼ ਡੇਅ ਸਮਾਗਮ ਵਿਚ ਸੰਬੋਧਨ ਕਰਨ ਤੋ ਪਹਿਲਾਂ ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਸਿਵਲ ਹਸਪਤਾਲ ਵਿਖੇ ਮਰੀਜਾਂ ਦੀ ਸਹੂਲਤਾਂ ਲਈ ਲਗਾਏ ਗਏ 04 ਵਾਟਰ ਕੂਲਰ, ਲੈਬਾਰਟਰੀ ਅਤੇ ਪਲਾਜ਼ਮਾ ਸਪਰੇਟਰ ਕੰਪੋਨੈਂਟ ਦਾ ਉਦਘਾਟਨ ਕੀਤਾ। ਉਨਾਂ ਕਿਹਾ ਕਿ ਹਸਪਤਾਲ ਵਿਚ 4 ਕੂਲਰਾਂ ਸਮੇਤ ਆਰ,ਓਜ਼ ਲੱਗਣ ਨਾਲ ਗਰਮੀ ਦੇ ਮੋਸਮ ਵਿਚ ਮਰੀਜਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਲੈਬਾਰਟਰੀ ਦੀ ਗੱਲ ਕਰਦਿਆਂ ਉਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਆਮ ਲੋਕ ਆਉਂਦੇ ਹਨ ਅਤੇ ਉਨਾਂ ਦੀ ਸਹੂਲਤ ਲਈ ਬਹੁਤ ਹੀ ਘੱਟ ਰੇਟਾਂ (ਮਾਰਕਿਟ ਨਾਲੋਂ ਚੋਥਾ ਹਿੱਸਾ) ਤੇ ਟੈਸਟ ਕੀਤੇ ਜਾ ਸਕਣਗੇ। ਉਨਾਂ ਅੱਗੇ ਦੱਸਿਆ ਕਿ ਪਲਾਜ਼ਮਾ ਸਪਰੇਟਰ ਕੰਪੋਨੈਂਟ ਖੁੱਲ੍ਹਣ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਕਿਉਂਕਿ ਹੁਣ ਇਥੇ ਹੀ ਖੂਨ ਵਿਚੋਂ ਪਲਾਜਮਾ ਵੱਖਰਾ ਕੀਤਾ ਜਾ ਸਕੇਗਾ ਤੇ ਹੁਣ ਅੰਮ੍ਰਿਤਸਰ ਜਾਣ ਦੀ ਜਰੂਰਤ ਨਹੀਂ ਪਵੇਗੀ। ਇਸ ਮੌਕੇ ਉਨਾਂ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਲਈ।
ਇਸ ਉਪਰੰਤ ਆਪ ਆਗੂ ਰਮਨ ਬਹਿਲ ਕਰਵਾਏ ਗਏ ਸਮਾਗਮ ਵਿਚ ਨਰਸਿੰਗ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਫਲੋਰੰਸ ਨਾਈਟਇੰਨਗੇਲ’ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੂਰੇ ਵਿਸ਼ਵ ਵਿਚ ਅੱਜ ਨਰਸਿਜ਼ ਡੇਅ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਨਰਸਿੰਗ ਡਿਊਟੀ ਬਹੁਤ ਹੀ ਪਵਿੱਤਰ ਤੇ ਲੋਕ ਸੇਵਾ ਵਾਲਾ ਪੇਸ਼ਾ ਹੈ ਤੇ ਨਰਸਿਜ਼ 24 ਘੰਟੇ 7 ਦਿਨ ਕੰਮ ਕਰਦੀਆਂ ਹਨ, ਜੋ ਸ਼ਾਲਘਾ ਦੇ ਪਾਤਰ ਹਨ। ਉਨਾਂ ਅੱਗੇ ਕਿਹਾ ਕਿ ਨਰਸਿਜ਼ ਸਟਾਫ ਨੂੰ ਜੋ ਵੀ ਮੁਸ਼ਕਿਲਾਂ ਹਨ ਉਨਾਂ ਦਾ ਹੱਲ ਕਰਵਾਉਣ ਲਈ ਸਿਹਤ ਮੰਤਰੀ ਪੰਜਾਬ ਨਾਲ ਰਾਬਤਾ ਕਰਨਗ।ੇ
ਉਨਾਂ ਅੱਗੇ ਕਿਹਾ ਕਿ ਆਪ ਪਾਰਟੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੀਆਂ ਮੁੱਢਲੀਆਂ ਜਰੂਰਤਾਂ ਸਿਹਤ ਤੇ ਸਿੱਖਿਆ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਅਤੇ ਸਿਹਤ ਵਿਭਾਗ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਤਸੱਲੀਬਖਸ਼ ਹਨ। ਉਨਾਂ ਕਿਹਾ ਕਿ ਆਪ ਸਰਕਾਰ ਵਲੋਂ ਮਹਿਜ 2 ਮਹਿਨੇ ਦੇ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਲੋਕਹਿੱਤ ਲਈ ਵੱਡੇ ਫੈਸਲੇ ਲਏ ਗਏ ਹਨ। ਬੇਰੁਜਗਾਰਾਂ ਨੂੰ ਰੋਜਗਾਰ ਦੇਣ ਲਈ ਨੋਕਰੀਆਂ ਕੱਢਣ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਮੁਫਤ ਬਿਜਲੀ , ਘਰ-ਘਰ ਆਟਾ ਸਕੀਮ ਸਮੇਤ ਕਈ ਲੋਕਪੱਖੀ ਫੈਸਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਵਿਧਾਇਕ-ਇਕ ਪੈਨਸ਼ਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਰਾਜਸੀ ਲੋਕਾਂ ਕੋਲੋਂ ਬੋਲੋੜੇ ਸੁਰੱਖਿਆ ਕਰਮੀ ਵਾਪਸ ਬੁਲਾਏ ਗਏ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਨੇ ਕਿਹਾ ਕਿ ਨਰਸਿੰਗ ਸਟਾਫ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਸਿਹਤ ਸਹੂਲਤਾਂ ਮਰੀਜਾਂ ਤਕ ਪੁਜਦਾ ਕਰਨ ਵਿਚ ਇਨਾਂ ਦਾ ਬਹੁਤ ਅਹਿਮ ਰੋਲ ਹੈ।
ਇਸ ਤੋਂ ਮੌਕੇ ਨਰਸਿੰਗ ਸਟਾਫ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਤੇ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਕੋਰੀਓਗਰਾਫੀ, ਗਿੱਧਾ ਤੇ ਕਵਿਤਾਵਾਂ ਆਦਿ ਦੀ ਪੇਸ਼ਕਾਰੀ ਦਿੱਤੀ ਗਈ।
ਇਸ ਮੌਕੇ ਪੰਜਾਬ ਸਟੇਟ ਪ੍ਰੈਜ਼ੀਡੈਂਟ ਸ਼ਮਿੰਦਰ ਕੋਰ ਘੁੰਮਣ ਨੂੰ ‘ਫਲੋਰੰਸ ਨਾਈਟਇੰਨਗੇਲ’ ਦੇ ਐਵਾਰਡ ਨਾਲ ਸਨਮਾਤਿ ਕੀਤਾ ਗਿਆ ਤੇ ਸਮਾਗਮ ਵਿਚ ਪੁਹੰਚੇ ਮੁੱਖ ਮਹਿਮਾਨ ਨੂੰ ਸਿਵਲ ਹਸਪਤਾਲ ਦੇ ਅਧਿਕਾਰੀਆਂ ਵਲੋਂ ਯਾਦਗਾਰੀ ਚਿੰਨ ਨਾਲ ਸਨਮਾਨਤ ਕੀਤਾ ਗਿਆ।