ਗੁਰਦਾਸਪੁਰ, 12 ਮਈ (ਅੰਸ਼ੂ ਸ਼ਰਮਾ) – ਗੁਰਦਾਸਪੁਰ ਦੀ ਪ੍ਰਸਿੱਧ ਐਜੂਕੇਸ਼ਨ ਸੰਸਥਾ ਕਿਡਜ਼ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ
ਵਿਖੇ ਸੈਸ਼ਨ 2022-23 ਲਈ ਵਿਦਿਆਰਥੀ ਵਿੱਦਿਅਕ ਕੌਸ਼ਲ ਦੀ ਚੋਣ ਕੀਤੀ ਗਈ। ਸਕੂਲ ਦੇ ਸੁਚੱਜੇ ਪ੍ਰਬੰਧ ਲਈ ਸਕੂਲ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਵਿੱਚ ਵੰਡਿਆ ਗਿਆ।ਜਿਵੇਂ ਕਿ ਭਗਤ ਹਾਊਸ, ਸੁਭਾਸ਼ ਹਾਊਸ, ਨਹਿਰੂ ਹਾਊਸ, ਗਾਂਧੀ ਹਾਊਸ ਅਤੇ ਸਕੂਲ ਵਿਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ ਪ੍ਰਕਿਰਿਆ ਕਰਵਾਈ ਗਈ।ਜਿਸ ਵਿੱਚ ਸਕੂਲ ਦੇ ਬਾਕੀ ਵਿਦਿਆਰਥੀਆਂ ਨੇ ਆਪਣੀ ਵੋਟ ਪਾ ਕੇ ਇਨ੍ਹਾਂ ਦੀ ਚੋਣ ਕੀਤੀ। ਇਹ ਸਾਰੇ ਕੌਂਸਲ ਦਾ ਗਠਨ ਕਰਨ ਦਾ ਸਿਹਰਾ ਪ੍ਰਿੰਸੀਪਲ ਅਮਿਤ ਅਬਰੋਲ ਦੀ ਨਿਰਪੱਖ ਸੋਚ ਨਾਲ ਸਿਰੇ ਚੜ੍ਹਿਆ।ਹੈੱਡ ਬੁਆਏ ਤੁਸ਼ਾਰ ਕੁਮਾਰ,ਹੈੱਡ ਗਰਲ ਰਵਨੀਤ ਕੌਰ ਦੀ ਚੋਣ ਕੀਤੀ ਗਈ, ਅਸਿਸਟੈਂਟ ਹੈੱਡ ਬੁਆਏ,ਪ੍ਰਭਜੋਤ ਸਿੰਘ, ਅਸਿਸਟੈਂਟ ਹੈੱਡ ਗਰਲ, ਸਾਰਾ ਗੁਪਤਾ ਤੇ ਛੋਟੀਆਂ ਕਲਾਸਾਂ ਦਾ ਛੋਟਾ ਹੈੱਡ ਬੁਆਏ ਹਰਬੀਰ ਸਿੰਘ ਹੈੱਡ ਗਰਲ-ਪ੍ਰਨੁਸ਼ਾ ਮਹਾਜਨ,ਬਣਾਏ ਗਏ।
ਇਸ ਤੋਂ ਇਲਾਵਾਂ ਭਗਤ ਹਾਊਸ ਦੇ ਕੈਪਟਨ ਜਾਨ੍ਹਵੀ ਗੁਪਤਾ ਅਤੇ ਧਰੁਵ ਸ਼ਰਮਾ ਨਹਿਰੂ ਹਾਊਸ ਦੇ ਕੈਪਟਨ ਅਨਮੋਲ ਅਤੇ ਸਕਸ਼ਮ, ਗਾਂਧੀ ਹਾਊਸ ਦੇ ਕੈਪਟਨ ਪ੍ਰਨੀਤ ਕੌਰ, ਪ੍ਰਣਵ ਮਹਾਜਨ,ਸੁਭਾਸ਼ ਹਾਊਸ ਦੇ ਕੈਪਟਨ ਹਰਪ੍ਰੀਤ ਕੌਰ,ਨਵਜੋਤ ਸਿੰਘ ਨਿਰਪੱਖ ਚੋਣ ਕੀਤੀ ਗਈ।
ਇਨ੍ਹਾਂ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਕੂਲ ਦੇ ਪ੍ਰਧਾਨ ਸ੍ਰੀ ਮਾਨਵ ਮਹਾਜਨ, ਪ੍ਰਿੰਸੀਪਲ ਅਮਿਤ ਅਬਰੋਲ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮਹਿਮਾ ਮਹਾਜਨ ਦੁਆਰਾ ਸੈਸ਼ੇ ਪਾ ਕੇ ਅਤੇ ਬੈਂਚ ਲਗਾ ਕੇ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਉਨ੍ਹਾਂ ਚੁਣੇ ਹੋਏ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁਕਾਈ ਗਈ।ਸਕੂਲ ਦੇ ਵੱਖ-ਵੱਖ ਹਾਊਸਾਂ ਵੱਲੋਂ ਮਾਰਚ ਪਾਸ ਬਹੁਤ ਹੀ ਖੂਬਸੂਰਤ ਢੰਗ ਨਾਲ ਕੱਢਿਆ ਗਿਆ। ਇਸ ਮੌਕੇ ਬੋਲਦੇ ਹੋਏ ਸਕੂਲ ਦੇ ਪ੍ਰਿੰਸੀਪਲ ਅਮਿਤ ਅਬਰੋਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਇਸ ਭਾਵੁਕ ਉਦੇਸ਼ ਬੱਚਿਆਂ ਨੂੰ ਲੀਡਰਸ਼ਿਪ ਦੀ ਭਾਵਨਾ ਤੋਂ ਜਾਣੂ ਕਰਾਉਣਾ ਹੈ।ਅੱਜ ਦੇ ਬੱਚੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਹਨ।ਬੱਚਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣਾ ਸਕੂਲ ਅਤੇ ਅਧਿਆਪਕਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਤਾਂ ਜੋ ਉਹ ਦੇਸ਼ ਅਤੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾ ਸਕਣ।ਇਸ ਸਾਰੇ ਸਹੁੰ ਚੁੱਕ ਸਮਾਗਮ ਦੀ ਸਟੇਜ ਸੈਕਟਰੀ ਸਕੂਲ ਦੀਆਂ ਵਿਦਿਆਰਥਣਾਂ ਅਵੰਤਿਕਾ ਤੇ ਪਰਾਚੀ ਨੇ ਬਹੁਤ ਖੂਬਸੂਰਤ ਢੰਗ ਨਾਲ ਨਿਭਾਈ।ਇਸ ਮੌਕੇ ਮੌਜੂਦ ਸਟਾਫ ਮੈਂਬਰ ਜੈਕਬ ਮਸੀਹ ਭੰਗੜਾ ਕੋਚ,ਜਸਬੀਰ ਕੌਰ ਪੀ ਟੀ ਆਈ,ਮਮਤਾ ਸ਼ਰਮਾ,ਪਰਮਜੀਤ ਕੌਰ,ਸ਼ਵੇਤਾ ਅਤੇ ਚਾਰੇ ਹਾਊਸਾਂ ਦੇ ਇੰਚਾਰਜ ਪ੍ਰਿਅੰਕਾ ਮਹਾਜਨ,ਸੁਨੀਤਾ ਕਨਵਰ,ਸਵਿਤਾ ਗਾਂਧੀ,ਸਰਿਤਾ ਦੇਵੀ ਹਾਜ਼ਰ ਸਨ।













